ਨਵੀਂ ਦਿੱਲੀ : ਫਰਾਂਸ ਨੂੰ ਫੀਫਾ ਵਿਸ਼ਵ ਕੱਪ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਟਾਰ ਫੁੱਟਬਾਲਰ ਪੋਲ ਪੋਗਬਾ ਤੇ ਉਸਦੀ ਗਰਲਫ੍ਰੈਂਡ ਮਾਰੀਆ ਜੂਲੇ ਸਲਾਓਸ ਨੇ ਗੁਪਤ ਤੌਰ 'ਤੇ ਵਿਆਹ ਕਰ ਲਿਆ ਹੈ। ਸੋਸ਼ਲ ਮੀਡੀਆ 'ਤੇ ਇਸਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ।
ਦਰਅਸਲ ਮਾਰੀਆ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਾਂ ਨਾਲ ਪੋਗਬਾ ਉਪ ਨਾਂ (ਜੂਲੋ ਪੋਗਬਾ) ਜੋੜ ਲਿਆ ਸੀ। ਇਸ ਤੋਂ ਬਾਅਦ ਕਿਆਸ ਹੈ ਕਿ ਇਸ ਸਟਾਰ ਜੋੜੀ ਨੇ ਵਿਆਹ ਕਰ ਲਿਆ ਹੈ। ਦੋਵਾਂ ਦੇ ਵਿਆਹ ਦੀਆਂ ਅਫਵਾਹਾਂ ਇਸ ਲਈ ਵੀ ਤੇਜ਼ ਹੋ ਗਈਆਂ ਹਨ, ਕਿਉਂਕਿ ਮਾਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਾਂ ਤਾਂ ਬਦਲਿਆ ਹੀ ਹੈ, ਨਾਲ ਹੀ ਨਾਲ ਆਪਣੀ ਪੁਰਾਣੀਆਂ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ ਹਨ।
ਸੰਭਾਵਨਾ ਹੈ ਕਿ ਬੁਲਾਵੀਆ ਦੀ ਇਸ ਹਸੀਨਾ ਨੇ ਮੁਸਲਿਮ ਧਰਮ ਆਪਣਾ ਲਿਆ ਹੈ। ਮਾਰੀਆ ਪੇਸ਼ੇਵਰ ਮਾਡਲ ਰਹੀ ਹੈ, ਉਸਦਾ ਇੰਸਟਾਗ੍ਰਾਮ ਉਸਦੀ ਬਿਕਨੀ ਤੇ ਸਵਿਮ ਵੀਅਰ ਵਾਲੀਆਂ ਫੋਟੋਆਂ ਨਾਲ ਭਰਿਆ ਰਹਿੰਦਾ ਹੈ ਸੀ ਪਰ ਹੁਣ ਇਹ ਸਾਰੀਆਂ ਫੋਟੋਆਂ ਗਾਇਬ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਮਾਰੀਆ ਨੇ ਬੀਤੀ ਜਨਵਰੀ ਵਿਚ ਹੀ ਪੋਗਬਾ ਦੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਖਬਰ ਦੀ ਭਿਣਕ ਵੀ ਪੋਗਬਾ ਫੈਮਿਲੀ ਨੇ ਕਿਸੇ ਨੂੰ ਲੱਗਣ ਦਿੱਤੀ ਸੀ ਪਰ ਯੂਨਾਈਟਿਡ ਮਾਨਚੈਸਟਰ ਦੇ ਲੀਜੈਂਡ ਫੁੱਟਬਾਲਰ ਬ੍ਰਾਇਨ ਰਾਬਸਨ ਨੇ ਇਹ ਖਬਰ ਲੀਕ ਕਰ ਦਿੱਤੀ ਸੀ।
ਉਸ ਨੇ ਕਿਹਾ ਸੀ ਕਿ ਬੀਤੇ ਹਫਤੇ ਉਹ ਪੋਗਬਾ ਦੇ ਨਾਲ ਸੀ। ਇਸ ਦੌਰਾਨ ਉਸ ਨੇ ਗੱਲਬਾਤ ਕੀਤੀ ਤੇ ਉਸ ਨੇ ਬੇਬੀ ਦੇ ਬਰਥ ਲਈ ਪੋਗਬਾ ਨੂੰ ਵਧਾਈ ਵੀ ਦਿੱਤੀ ਸੀ। ਬ੍ਰਾਇਨ ਦਾ ਕਹਿਣਾ ਸੀ ਕਿ ਗੱਲਬਾਤ ਦੇ ਸਮੇਂ ਪੋਗਬਾ ਕਾਫੀ ਰਿਲੈਕਸ ਦਿਸ ਰਿਹਾ ਹੈ।
ਵਿਸ਼ਵ ਕੱਪ 'ਚ ਬਤੌਰ ਕਪਤਾਨ ਕੋਹਲੀ ਦੀ ਹੋਵੇਗੀ ਅਸਲ ਪ੍ਰੀਖਿਆ
NEXT STORY