ਨਵੀਂ ਦਿੱਲੀ— ਭਾਰਤੀ ਪਿਸਟਲ ਟੀਮ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਦੇਸ਼ੀ ਕੋਚ ਪਾਵੇਲ ਸਮਿਰਨੋਵ ਦਾ ਮੰਨਣਾ ਹੈ ਕਿ ਟੋਕੀਓ ਓਲੰਪਿਕ ਵਿਚ ਉਨ੍ਹਾਂ ਦੇ ਇਕ, ਦੋ ਜਾਂ ਤਿੰਨ ਨਹੀਂ ਬਲਕਿ ਸਾਰੇ ਨਿਸ਼ਾਨੇਬਾਜ਼ ਸੋਨ ਤਮਗ਼ੇ ਸਮੇਤ ਹੋਰ ਮੈਡਲ ਜਿੱਤਣ ਦੇ ਸਮਰੱਥ ਹਨ। ਸਮਿਰਨੋਵ ਨੇ ਕਿਹਾ ਕਿ ਹਰੇਕ ਨਿਸ਼ਾਨੇਬਾਜ਼ ਪੋਡੀਅਮ ’ਤੇ ਥਾਂ ਬਣਾ ਸਕਦਾ ਹੈ ਤੇ ਸਾਲਾਂ ਤੋਂ ਮੈਂ ਭਾਰਤੀ ਨਿਸ਼ਾਨੇਬਾਜ਼ੀ ਨੂੰ ਦੇਖਿਆ ਹੈ। ਆਪਣੇ ਦਿਨ ਉਹ ਚੋਟੀ ਦੇ ਪੱਧਰ ’ਤੇ ਮੈਡਲ ਜਿੱਤ ਸਕਦੇ ਹਨ। ਗੋਲਡ ਮੈਡਲ ਵੀ।
ਮੈਨੂੰ ਇਸ ਟੀਮ ਤੋਂ ਕਾਫੀ ਉਮੀਦਾਂ ਹਨ। ਉਹ ਚੰਗਾ ਪ੍ਰਦਰਸ਼ਨ ਕਰਨ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ, ਘੱਟ ਉਮਰ ਵਿਚ ਤਜਰਬਾ ਦਿਖਾਇਆ ਹੈ ਤੇ ਪਿਛਲੇ ਚਾਰ ਸਾਲ ਵਿਚ ਬਹੁਤ ਪਸੀਨਾ ਵਹਾਇਆ ਹੈ। ਸਾਡੇ ਲਈ ਖੇਡਾਂ ਵਿਚ ਕਾਫੀ ਚੰਗੇ ਨਤੀਜੇ ਹਾਸਲ ਨਾ ਕਰ ਸਕਣ ਦਾ ਕੋਈ ਕਾਰਨ ਨਹੀਂ ਹੈ। ਪਿਛਲੇ ਸਾਲਾਂ ਦੌਰਾਨ ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ ਤੇ ਇਸ ਕਾਰਨ ਅਗਲੇ ਓਲੰਪਿਕ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਤੋਂ ਕਾਫੀ ਉਮੀਦਾਂ ਹੋਣਗੀਆਂ ਖ਼ਾਸ ਕਰ ਕੇ ਬਹੁਤ ਯੋਗ ਨੌਜਵਾਨ ਪਿਸਟਲ ਨਿਸ਼ਾਨੇਬਾਜ਼ਾਂ ਤੋਂ ਜਿਸ ਵਿਚ ਸੌਰਭ ਚੌਧਰੀ ਤੇ ਮਨੂ ਭਾਕਰ ਸ਼ਾਮਲ ਹਨ। ਸਮਿਰਨੋਵ ਰਾਸ਼ਟਰੀ ਨਿਸ਼ਾਨੇਬਾਜ਼ੀ ਟੀਮ ਦੇ ਨਾਲ ਕ੍ਰੋਏਸ਼ੀਆ ਦੀ ਰਾਜਧਾਨੀ ਜਗਰੇਬ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਟ੍ਰੇਨਿੰਗ ਦੇ ਰਹੇ ਹਨ।
ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ
NEXT STORY