ਲਾਹੌਰ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਹੈਰਿਸ ਰਾਊਫ, ਉਸਾਮਾ ਮੀਰ ਤੇ ਜਮਾਨ ਖਾਨ ਨੂੰ ਬੀ. ਬੀ. ਐੱਲ. ਵਿੱਚ ਖੇਡਣ ਲਈ ਐੱਨ. ਓ. ਸੀ. ਦਿੰਦੇ ਹੋਏ ਆਸਟ੍ਰੇਲੀਆ ਵਿਰੁੱਧ ਟੈਸਟ ਸੀਰੀਜ਼ ਤੋਂ ਨਾਂ ਵਾਪਸ ਲੈਣ ਵਾਲੇ ਰਾਊਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਟੀ-20 ਸੀਰੀਜ਼ ’ਚ ਦਿਸੀ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦੀ ਝਲਕ
ਪੀ. ਸੀ. ਬੀ. ਦੀ ਮਨਜ਼ੂਰੀ ਮਿਲਣ ਤੋਂ ਬਅਦ ਤਿੰਨੇ ਖਿਡਾਰੀ 28 ਦਸੰਬਰ ਤਕ ਬੀ. ਬੀ. ਐੱਲ. ਵਿੱਚ ਖੇਡ ਸਕਣਗੇ। ਬੋਰਡ ਨੇ ਕਿਹਾ ਕਿ ‘ਖਿਡਾਰੀਆਂ ਦੇ ਕਾਰਜਭਾਰ ਤੇ ਰਾਸ਼ਟਰੀ ਪੁਰਸ਼ ਟੀਮ ਦੇ ਭਵਿੱਖ ਦੇ ਦੌਰਾ ਪ੍ਰੋਗਰਾਮ’ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਨਜ਼ੂਰੀ ਦਿੱਤੀ ਗਈ ਹੈ। ਆਸਟ੍ਰੇਲੀਆ ਦੌਰੇ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੂੰ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਖੇਡਣੀ ਹੈ।
ਇਹ ਵੀ ਪੜ੍ਹੋ- ਪਰਿਵਾਰ ਨਾਲ ਛੁੱਟੀਆਂ ਮਨਾ ਕੇ ਪਰਤੇ ਰੋਹਿਤ ਸ਼ਰਮਾ, ਏਅਰਪੋਰਟ 'ਤੇ ਧੀ ਨੂੰ ਗੋਦੀ ਲਏ ਆਏ ਨਜ਼ਰ
ਜ਼ਿਕਰਯੋਗ ਹੈ ਕਿ 7 ਦਸੰਬਰ ਨੂੰ (ਬਿੱਗ ਬੈਸ਼ ਲੀਗ) ਬੀ. ਬੀ. ਐੱਲ. 2023-24 ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਇਨ੍ਹਾਂ ਖਿਡਾਰੀਆਂ ਕੋਲ ਸਿਰਫ 28 ਦਸੰਬਰ ਤਕ ਬੀ. ਬੀ.ਐੱਲ. ਵਿੱਚ ਖੇਡਣ ਦੀ ਮਨਜ਼ੂਰੀ ਹੈ। ਅਜਿਹੇ ਵਿੱਚ ਉਸਾਮਾ ਤੇ ਰਾਊਫ ਮੈਲਬੋਰਨ ਸਟਾਰਸ ਲਈ ਸਿਰਫ਼ 5 ਹੀ ਮੈਚ ਖੇਡ ਸਕਣਗੇ। ਉੱਥੇ ਹੀ ਜਮਾਨ ਵੀ ਸਿਡਨੀ ਥੰਡਰਸ ਲਈ ਇੰਨੇ ਹੀ ਮੈਚ ਖੇਡ ਸਕੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਦੀ ਮਿਤੀ ਦਾ ਐਲਾਨ 8 ਦਸੰਬਰ ਤੋਂ ਬਾਅਦ
NEXT STORY