ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਅਗਲੇ ਸਾਲ 19 ਫਰਵਰੀ ਤੋਂ ਦੇਸ਼ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਪ੍ਰਸਤਾਵ ਦੇ ਤਹਿਤ ਬੋਰਡ ਨੇ 19 ਫਰਵਰੀ ਤੋਂ 9 ਮਾਰਚ ਦੇ ਵਿਚਕਾਰ ਕਰਾਚੀ, ਰਾਵਲਪਿੰਡੀ ਅਤੇ ਲਾਹੌਰ ਵਿੱਚ ਟੂਰਨਾਮੈਂਟ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਕਰਾਚੀ ਵਿੱਚ ਟੂਰਨਾਮੈਂਟ ਦੇ ਸ਼ੁਰੂਆਤੀ ਅਤੇ ਸੈਮੀਫਾਈਨਲ ਸਮੇਤ ਤਿੰਨ ਮੈਚ ਹੋਣਗੇ।
ਲਾਹੌਰ ਵਿੱਚ ਫਾਈਨਲ ਸਮੇਤ ਕੁੱਲ ਸੱਤ ਮੈਚ ਅਤੇ ਪਿੰਡੀ ਕ੍ਰਿਕਟ ਗਰਾਊਂਡ ਵਿੱਚ ਕੁੱਲ ਪੰਜ ਮੈਚ ਹੋਣਗੇ ਜਿਸ ਵਿੱਚ ਦੂਜਾ ਸੈਮੀਫਾਈਨਲ ਵੀ ਹੋਵੇਗਾ। ਰਿਪੋਰਟ ਮੁਤਾਬਕ ਭਾਰਤ ਦਾ ਹਰ ਮੈਚ ਲਾਹੌਰ 'ਚ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਜੇਕਰ ਭਾਰਤ ਸੈਮੀਫਾਈਨਲ 'ਚ ਜਾਂਦਾ ਹੈ ਤਾਂ ਸੈਮੀਫਾਈਨਲ 'ਚੋਂ ਇਕ ਨੂੰ ਕਰਾਚੀ ਜਾਂ ਰਾਵਲਪਿੰਡੀ 'ਚੋਂ ਕੱਢ ਕੇ ਲਾਹੌਰ ਲਿਆਉਣਾ ਹੋਵੇਗਾ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਭਾਰਤੀ ਟੀਮ ਨੂੰ ਜ਼ਿਆਦਾ ਯਾਤਰਾ ਤੋਂ ਬਚਾਉਣ ਲਈ ਇਕ ਹੀ ਸ਼ਹਿਰ 'ਚ ਮੈਚ ਕਰਵਾਉਣ ਦੀ ਯੋਜਨਾ ਹੈ।
ਲਾਹੌਰ ਵੀ ਬਾਘਾ ਬਾਰਡਰ ਦੇ ਨੇੜੇ ਹੈ, ਇਸ ਲਈ ਭਾਰਤੀ ਪ੍ਰਸ਼ੰਸਕਾਂ ਲਈ ਉੱਥੇ ਪਹੁੰਚਣਾ ਆਸਾਨ ਹੋਵੇਗਾ। ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਭਾਰਤ ਟੂਰਨਾਮੈਂਟ 'ਚ ਹਿੱਸਾ ਲਵੇਗਾ। ਭਾਰਤ ਨੇ 2008 ਵਿੱਚ ਏਸ਼ੀਆ ਕੱਪ ਤੋਂ ਬਾਅਦ ਪਾਕਿਸਤਾਨ ਵਿੱਚ ਕੋਈ ਮੈਚ ਨਹੀਂ ਖੇਡਿਆ ਹੈ ਅਤੇ 2012-13 ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਕੋਈ ਦੁਵੱਲੀ ਲੜੀ ਨਹੀਂ ਖੇਡੀ ਗਈ ਹੈ। ਪਿਛਲੇ ਸਾਲ ਜਦੋਂ ਪੀ.ਸੀ.ਬੀ. ਨੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਤਾਂ ਭਾਰਤ ਦੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ ਗਏ ਸਨ। ਭਾਰਤ ਨੇ ਫਾਈਨਲ 'ਚ ਜਿੱਤ ਦਰਜ ਕੀਤੀ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਾਰ-ਵਾਰ ਕਹਿੰਦਾ ਰਿਹਾ ਕਿ ਭਾਰਤੀ ਟੀਮ ਦਾ ਪਾਕਿਸਤਾਨ ਦੌਰਾ ਭਾਰਤ ਸਰਕਾਰ ਦੇ ਫੈਸਲੇ 'ਤੇ ਨਿਰਭਰ ਕਰਦਾ ਹੈ।
T20 WC ’ਚ ਉਮੀਦ ਜਿਉਂਦੀ ਰੱਖਣ ਲਈ ਪਾਕਿ ਦੀਆਂ ਨਜ਼ਰਾਂ ਕੈਨੇਡਾ ਖਿਲਾਫ ਵੱਡੀ ਜਿੱਤ ’ਤੇ
NEXT STORY