ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਵਾਰ ਫਿਰ ਬਾਈਲੈਟਰਲ ਸੀਰੀਜ਼ ਨਹੀਂ ਖੇਡਣ ਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ 7 ਕਰੋੜ ਡਾਲਰ (500) ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਪਾਕਿਸਤਾਨ ਬੋਰਡ ਦੇ ਅਨੁਸਾਰ ਪੀ. ਸੀ. ਬੀ. ਨੇ ਬੀ. ਸੀ. ਸੀ. ਆਈ. ਦੇ ਨਾਲ ਸਾਲ 2014 ਸਮਝੌਤੇ 'ਤੇ ਦਸਤਖਤ ਕੀਤੇ ਸਨ, ਜਿਸ ਦੇ ਤਹਿਤ 6 ਬਾਈਲੈਟਰਲ ਸੀਰੀਜ਼ ਖੇਡਣ 'ਤੇ ਸਹਿਮਤੀ ਬਣੀ ਸੀ। ਜਿਸ 'ਚ ਪਾਕਿਸਤਾਨ ਦੀ ਮੇਜਬਾਨੀ 'ਚ ਘਰੇਲੂ ਸੀਰੀਜ਼ ਵੀ ਸ਼ਾਮਲ ਸੀ। ਭਾਰਤ ਨੇ 2008 ਤੋਂ ਹੁਣ ਤਕ ਪਾਕਿਸਤਾਨ ਦੇ ਨਾਲ ਉਸਦੀ ਮੇਜਬਾਨੀ 'ਚ ਬਾਈਲੈਟਰਲ ਸੀਰੀਜ਼ ਨਹੀਂ ਖੇਡੀ ਹੈ ਪਰ ਆਈ. ਸੀ. ਸੀ. ਹੋਰ ਮਲਟੀਨੈਸ਼ਨ ਟੂਰਨਾਮੈਂਟ 'ਚ ਉਹ ਪਾਕਿਸਤਾਨ ਦੇ ਨਾਲ ਖੇਡਦਾ ਹੈ।
ਦੋਵਾਂ ਦੇਸ਼ਾਂ ਨੂੰ 2015 ਤੋਂ 2023 ਦੇ ਵਿਚ 6 ਬਾਈਲੈਟਰਲ ਸੀਰੀਜ਼ ਖੇਡਣੀ ਸੀ ਪਾਕਿਸਤਾਨ ਨੂੰ ਭਾਰਤ ਦੇ ਨਾਲ ਬਾਈਲੈਟਰਲ ਸੀਰੀਜ਼ ਖੇਡਣ 'ਚ ਕਦੀ ਪ੍ਰੇਸ਼ਾਨੀ ਨਹੀਂ ਸੀ ਪਰ ਬੀ. ਸੀ. ਸੀ. ਆਈ. ਦੇ ਟੀਮ ਨਹੀਂ ਭੇਜਣ 'ਤੇ ਆਰਥਿਕ ਨੁਕਸਾਨ ਚੁੱਕਣਾ ਪੈ ਸਕਦਾ ਹੈ। ਭਾਰਤ ਦੇ ਖਿਲਾਫ ਪੀ. ਸੀ. ਬੀ. ਨੇ ਆਈ. ਸੀ. ਸੀ. ਦਾ ਦਰਵਾਜਾ ਖਟਖਟਾਇਆ ਹੈ ਤੇ ਉਸ ਨੇ ਬੀ. ਸੀ. ਸੀ. ਆਈ. ਤੋਂ 500 ਕਰੋੜ ਰੁਪਏ ਮੁਆਵਜੇ ਦੇਣ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ 1 ਅਕਤੂਬਰ ਤੋਂ ਦੁਬਈ 'ਚ ਸ਼ੁਰੂ ਹੋਵੇਗੀ। ਪਾਕਿਸਤਾਨ ਨੂੰ ਮੁਆਵਜਾ ਦੇਣ ਦੀ ਮੰਗ 'ਤੇ ਰਾਜੀਵ ਸ਼ੁਕਲਾ ਨੇ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਪੀ. ਸੀ. ਬੀ. ਦੇ ਨਾਲ ਕ੍ਰਿਕਟ 'ਚ ਕੋਈ ਇਤਰਾਜ਼ ਨਹੀਂ ਹੈ ਪਰ ਕੁਝ ਮੁੱਦੇ ਹਨ ਜਿਸ ਨੂੰ ਸਰਕਾਰ ਦੀ ਆਗਿਆ ਚਾਹੀਦੀ ਹੈ। ਰਾਜੀਵ ਨੇ ਕਿਹਾ ਜਿੱਥੇ ਤਕ ਬੀ. ਸੀ. ਸੀ. ਆਈ. ਬਨਾਮ ਪਾਕਿਸਤਾਨ ਕ੍ਰਿਕਟ ਬੋਰਡ ਦੀ ਗੱਲ ਹੈ, ਮੇਰਾ ਮੰਨਣਾ ਹੈ ਕਿ ਦੋਵਾਂ ਬੋਰਡਸ ਆਈ. ਸੀ. ਸੀ. 'ਚ ਜਾਣ ਦੀ ਜਗ੍ਹਾਂ ਇਸ ਨੂੰ ਖੁਦ ਸੁਲਝਾਅ ਲੈਣ। ਬੀ. ਸੀ. ਸੀ. ਆਈ. ਹਮੇਸ਼ਾ ਤੋਂ ਪਾਕਿਸਤਾਨ ਦੇ ਨਾਲ ਖੇਡਣਾ ਚਾਹੁੰਦਾ ਹੈ ਪਰ ਕੁਝ ਗੱਲਾਂ ਹਨ, ਜਿਸ ਦੀ ਵਜ੍ਹਾ ਨਾਲ ਸਾਨੂੰ ਪਹਿਲਾਂ ਸਰਕਾਰ ਤੋਂ ਇਜ਼ਾਜਤ ਲੈਣੀ ਹੁੰਦੀ ਹੈ। ਜਦੋਂ ਵੀ ਕੌਮਾਂਤਰੀ ਮੈਚ ਹੁੰਦਾ ਹੈ ਜਿਸ ਨੂੰ ਆਈ. ਸੀ. ਸੀ. ਜਾ ਏਸ਼ੀਅਨ ਕ੍ਰਿਕਟ ਕਾਊਂਸਿਲ ਕਰਵਾਉਂਦਾ ਹੈ। ਅਸੀਂ ਪਾਕਿਸਤਾਨ ਦੇ ਨਾਲ ਖੇਡਦੇ ਹੀ ਹਾਂ। ਪਾਕਿਸਤਾਨ ਨੂੰ ਪੈਸੇ ਦੇਣ ਦਾ ਕੋਈ ਮਤਲਬ ਨਹੀਂ ਬਣਦਾ।
ਇਸ ਮੁੱਦੇ 'ਤੇ ਗੱਲ ਕਰਦੇ ਹੋਏ ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਬਹੁਤ ਸਾਲਾਂ ਤੋਂ ਕੋਈ ਵੀ ਦੇਸ਼ ਕ੍ਰਿਕਟ ਖੇਡਣ ਪਾਕਿਸਤਾਨ ਨਹੀਂ ਜਾਂਦਾ। ਮੇਰਾ ਮੰਨਣਾ ਹੈ ਕਿ ਭਾਰਤ ਵਲੋਂ ਕਿਸੇ ਅਧਿਕਾਰੀ ਨੂੰ ਆਈ. ਸੀ. ਸੀ. ਦੀ ਸੁਣਵਾਈ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਤੇ ਨਾ ਹੀ ਪਾਕਿਸਤਾਨ ਬੋਰਡ ਨੂੰ ਪੈਸੇ ਦੇਣ ਦੀ ਜ਼ਰੂਰਤ ਹੈ।
ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਸਖਤ ਸੰਘਰਸ਼ 'ਚ ਹਰਾਇਆ
NEXT STORY