ਨਵੀਂ ਦਿੱਲੀ- ਭਾਰਤੀ ਟੀਮ ਦੇ ਕ੍ਰਿਕਟਰ ਹਾਰਦਿਕ ਪੰਡਯਾ ਤੇ ਉਸਦੀ ਪਤਨੀ ਨਤਾਸ਼ਾ ਮਾਤਾ-ਪਿਤਾ ਬਣ ਗਏ ਹਨ। ਜਿੱਥੇ ਉਹ ਆਪਣੇ ਬੇਟੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਦਿਖਾਈ ਦੇ ਰਹੀ ਹੈ। ਅਜਿਹੇ 'ਚ ਪੰਡਯਾ ਦੀ ਪਤਨੀ ਨਤਾਸ਼ਾ ਦੀ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਨੂੰ ਫੈਂਸ ਬਹੁਤ ਪਸੰਦ ਕਰ ਰਹੇ ਹਨ।

ਦਰਅਸਲ, ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਇਕ ਥਰੋਅ ਬੈਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- Some throwback... ਦੱਸ ਦੇਈਏ, ਨਤਾਸ਼ਾ ਨੇ ਆਪਣੀ ਸਪੋਸਟ 'ਚ ਗਰਭ ਅਵਸਥਾ ਦੇ ਦੌਰਾਨ ਬੇਬੀ ਬੰਪ 'ਚ ਤਸਵੀਰ ਸ਼ੇਅਰ ਕੀਤੀ ਹੈ। ਜਿੱਥੇ ਉਨ੍ਹਾਂ ਨੇ ਬੇਬੀ ਬੰਪ ਦੇ ਨਾਲ ਫੋਟੋ ਸ਼ੂਟ ਕਰਵਾਇਆ ਸੀ। ਜਿਸ ਦੀ ਤਸਵੀਰ ਉਸ ਨੇ ਸ਼ੇਅਰ ਕੀਤੀ ਹੈ। ਦੱਸ ਦੇਈਏ, ਇਸ ਸਾਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹਾਰਦਿਕ ਦੇ ਕ੍ਰਿਕਟ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਹੁਣ ਤੱਕ 11 ਟੈਸਟ ਮੈਚਾਂ ਦੀ 18 ਪਾਰੀਆਂ 'ਚ 532 ਦੌੜਾਂ ਬਣਾਈਆਂ ਹਨ, ਜਿਸ 'ਚ ਇਕ ਸੈਂਕੜਾ ਤੇ 4 ਅਰਧ ਸੈਂਕੜੇ ਹਨ। ਵਨ ਡੇ ਦੀ ਗੱਲ ਕਰੀਏ ਤਾਂ 54 ਮੈਚਾਂ ਦੀ 38 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ 29.9 ਦੀ ਔਸਤ ਨਾਲ 957 ਦੌੜਾਂ ਬਣਾਈਆਂ ਹਨ। ਇਸ 'ਚ ਟੀ20 ਦੀ ਗੱਲ ਕਰੀਏ ਤਾਂ ਇਸ ਖਿਡਾਰੀ ਨੇ 40 ਮੈਚਾਂ ਦੀਆਂ 25 ਪਾਰੀਆਂ 'ਚ 310 ਦੌੜਾਂ ਬਣਾਈਆਂ ਹਨ।
ਪਹਿਲਵਾਨ ਬੀਬੀ ਵਿਨੇਸ਼ ਫੋਗਾਟ ਕੋਰੋਨਾ ਪਾਜ਼ੇਟਿਵ, ਕੱਲ ਮਿਲਣਾ ਹੈ ਖੇਲ ਰਤਨ
NEXT STORY