ਨਵੀਂ ਦਿੱਲੀ— ਭਾਰਤ ਭਾਵੇਂ ਹੀ ਡੇ ਨਾਈਟ ਟੈਸਟ ਖੇਡਣ ਲਈ ਤਿਆਰ ਹੈ ਪਰ ਭਾਰਤੀ ਧਰਤੀ 'ਤੇ ਹੀ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਕ੍ਰਿਕਟ ਦੇ ਇਸ ਫਾਰਮੈਟ ਨੂੰ ਬਚਾਉਣ ਲਈ ਡੇ ਨਾਈਟ ਕ੍ਰਿਕਟ ਦੀ ਵਕਾਲਤ ਕੀਤੀ। ਬੈਂਗਲੁਰੂ 'ਚ ਮੰਗਲਵਾਰ ਨੂੰ ਪੀਟਰਸਨ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ 5 ਦਿਨ ਕ੍ਰਿਕਟ ਖੇਡੇ ਤਾਂ ਸਾਨੂੰ ਉਨ੍ਹਾਂ ਨੂੰ ਵਧੀਆ ਪੈਸੇ ਦੇਣੇ ਹੋਣਗੇ। ਇਸ ਦੇ ਲਈ ਟੈਸਟ ਕ੍ਰਿਕਟ 'ਚ ਬਦਲਾਅ ਦੀ ਜ਼ਰੂਰਤ ਹੈ। ਪੰਜੇ ਦਿਨ ਰੌਮਾਂਚਕ ਹੋਣ।
ਪੀਟਰਸਨ ਨੇ ਕਿਹਾ ਕਿ ਦਿਨ ਰਾਤ ਦੇ ਮੈਚਾਂ ਨੇ ਦਿਖਾਇਆ ਹੈ ਕਿ ਕਿਸ ਤਰ੍ਹਾਂ ਉਤਾਰ ਚੜ੍ਹਾ ਆ ਸਕਦੇ ਹਨ। ਆਈ. ਪੀ. ਐੱਲ. ਉਸ ਸਮੇਂ ਨਹੀਂ ਖੇਡਿਆ ਜਾਂਦਾ ਜਦੋਂ ਉਸ ਦੇ ਧੁਰ ਪ੍ਰਸ਼ੰਸਕ ਕੰਮ 'ਤੇ ਰਹਿੰਦੇ ਹਨ। ਟੈਸਟ ਕ੍ਰਿਕਟ 'ਚ ਵੀ ਇਸ ਤਰ੍ਹਾਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਟੈਸਟ ਕ੍ਰਿਕਟ ਦੀ ਮਾਰਕਟਿੰਗ ਬਹੁਤ ਜ਼ਰੂਰੀ ਹੈ।
ਹੈਂਸੀ ਕਰੋਨਜ ਨੂੰ ਦੱਸਿਆ ਮਹਾਨ
ਪੀਟਰਸਨ ਨੇ ਟੈਸਟ ਕ੍ਰਿਕਟ ਦੀ ਸੰਬੱਧਤਾ 'ਤੇ ਜ਼ੋਰ ਦਿੰਦੇ ਹੋਏ ਆਪਣੇ ਸੰਬੋਧਨ 'ਚ ਕਿਹਾ ਕਿ ਸਚਿਨ ਤੇਂਦੁਲਕਰ, ਸ਼ੇਨ ਵਾਰਨ, ਮੈਲਕਮ ਮਾਰਸ਼ਲ, ਸਟੀਵ ਵਾ, ਰਿਚਰਡ ਹੈਡਲੀ, ਕਪਿਲ ਦੇਵ ਮਹਾਨ ਪਰ ਵਿਵਾਦਾਪਸਦ ਦਿਵੰਗਤ ਹੈਂਸੀ ਕਰੋਨਜ ਵੀ ਮਹਾਨ ਖਿਡਾਰੀ ਸਨ।
T-20 : ਨੀਂਦਰਲੈਂਡ ਨੇ ਆਇਰਲੈਂਡ ਨੂੰ 4 ਦੌੜਾਂ ਨਾਲ ਹਰਾਇਆ
NEXT STORY