ਨਵੀਂ ਦਿੱਲੀ- ਅਨੁਭਵੀ ਕ੍ਰਿਕਟਰ ਪੀਊਸ਼ ਚਾਵਲਾ ਨੇ ਮਜ਼ਾਕੀਆ ਅੰਦਾਜ਼ 'ਚ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਸੰਨਿਆਸ ਲੈ ਸਕਦੇ ਹਨ। 35 ਸਾਲਾਂ ਚਾਵਲਾ ਆਈਪੀਐੱਲ 'ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹੋਰ ਸਾਲ ਖੇਡਦੇ ਰਹਿਣ ਦਾ ਇਰਾਦਾ ਜਤਾਇਆ ਹੈ। ਸ਼ੁਭੰਕਰ ਮਿਸ਼ਰਾ ਸ਼ੋਅ 'ਚ ਚਾਵਲਾ ਨੇ ਸਾਥੀ ਕ੍ਰਿਕਟਰ ਪ੍ਰਿਥਵੀ ਸ਼ਾਹ ਦੇ ਨਾਲ ਇਕ ਹਲਕੀ-ਫੁਲਕੀ ਗੱਲਬਾਤ ਸਾਂਝੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪ੍ਰਿਥਵੀ ਸ਼ਾਹ ਨੇ ਮੈਨੂੰ ਕਿਹਾ ਸੀ 'ਬੱਸ ਕਰੋ ਯਾਰ ਹੁਣ ਪੀਸੀ ਭਰਾ'। ਮੈਂ ਕਿਹਾ, ਮੈਂ ਸਚਿਨ ਭਰਾ ਦੇ ਨਾਲ ਖੇਡ ਚੁੱਕਾ ਹਾਂ ਅਤੇ ਹੁਣ ਉਨ੍ਹਾਂ ਦੇ ਪੁੱਤਰ ਦੇ ਨਾਲ ਖੇਡ ਰਿਹਾ ਹਾਂ। ਮੈਂ ਤੁਹਾਡੇ ਨਾਲ ਖੇਡ ਰਿਹਾ ਹਾਂ ਅਤੇ ਤੁਹਾਡੇ ਪੁੱਤਰ ਦੇ ਨਾਲ ਖੇਡਣ ਤੋਂ ਬਾਅਦ ਮੈਂ ਸੰਨਿਆਸ ਲੈ ਲਵਾਂਗਾ।
ਚਾਵਲਾ ਦੀ ਟਿੱਪਣੀ ਕ੍ਰਿਕਟ ਦੇ ਪ੍ਰਤੀ ਉਨ੍ਹਾਂ ਦੇ ਜੁਨੂਨ ਨੂੰ ਦਰਸਾਉਂਦੀ ਹੈ। ਹਾਲਾਂਕਿ ਹੁਣ ਉਹ ਅੰਤਰਰਾਸ਼ਟਰੀ ਖਿਡਾਰੀ ਨਹੀਂ ਹਨ ਪਰ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਅਜੇ ਵੀ ਆਈਪੀਐੱਲ 'ਚ ਅਸਰ ਪਾ ਰਹੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਭ ਤੋਂ ਪਹਿਲਾਂ ਕੌਣ ਰਿਟਾਇਰ ਹੋ ਸਕਦਾ ਹੈ ਤਾਂ ਚਾਵਲਾ ਨੇ ਮਜ਼ਾਕੀਆ ਅੰਦਾਜ਼ 'ਚ ਆਪਣੇ ਸਾਬਕਾ ਭਾਰਤੀ ਕਪਤਾਨ ਐੱਮਐੱਸ ਧੋਨੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮਾਹੀ ਭਰਾ'।
ਅੰਤਰਰਾਸ਼ਟਰੀ ਕ੍ਰਿਕਟ ਛੱਡਣ ਦੇ ਬਾਵਜੂਦ ਧੋਨੀ ਵੀ ਚਾਵਲਾ ਦੀ ਤਰ੍ਹਾਂ ਆਈਪੀਐੱਲ 'ਚ ਖੇਡਣਾ ਜਾਰੀ ਰੱਖੇ ਹੋਏ ਹਨ। ਦੋਵੇਂ ਖਿਡਾਰੀ ਕ੍ਰਿਕਟ 'ਚ ਆਪਣੀ ਆਪਣੀ ਲੰਬੀ ਮਿਆਦ ਲਈ ਜਾਣੇ ਜਾਂਦੇ ਹਨ ਜੋ ਆਪਣੀ ਉਮਰ ਦੇ ਬਾਵਜੂਦ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਚਾਵਲਾ ਦੀਆਂ ਟਿੱਪਣੀਆਂ ਤੋਂ ਪਤਾ ਚੱਲਦਾ ਹੈ ਕਿ ਉਹ ਕੁਝ ਸਮੇਂ ਲਈ ਖੇਡ 'ਚ ਬਣੇ ਰਹਿਣ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਜ਼ਿਆਦਾ ਸੀਜ਼ਨ ਲਈ ਕ੍ਰਿਕਟ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਸਕਣ।
ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਹਮੋ-ਸਾਹਮਣੇ ਖੇਡਦੇ ਦੇਖਣਾ ਮਜ਼ੇਦਾਰ ਹੋਵੇਗਾ: ਮੈਕਸਵੈੱਲ
NEXT STORY