ਨਵੀਂ ਦਿੱਲੀ– ਸਰਜਰੀ ਤੋਂ ਬਾਅਦ ਇਕ ਸਮੇਂ 3-4 ਹਫਤਿਆਂ ਤਕ ਉਹ ਆਪਣੇ ਪੈਰਾਂ ’ਤੇ ਵੀ ਖੜ੍ਹਾ ਨਹੀਂ ਹੋ ਪਾ ਰਿਹਾ ਸੀ ਤੇ ਅਜਿਹੇ ਸਮੇਂ ਵਿਚ ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਲਈ ਇਸ ਸਾਲ ਵਨ ਡੇ ਵਿਸ਼ਵ ਕੱਪ ਖੇਡਣ ਦੇ ਬਾਰੇ ਵਿਚ ਸੋਚਣਾ ਵੀ ਮੁਸ਼ਕਿਲ ਸੀ ਪਰ ਨਾ ਸਿਰਫ ਉਸ ਨੇ ਟੂਰਨਾਮੈਂਟ ਵਿਚ 452 ਦੌੜਾਂ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ ਸਗੋਂ ਕਈ ਮੈਚਾਂ ਵਿਚ ਮੇਜ਼ਬਾਨ ਲਈ ਸੰਕਟਮੋਚਨ ਵੀ ਸਾਬਤ ਹੋਇਆ। ਸਰਜਰੀ ਤੋਂ ਬਾਅਦ ਰਿਹੈਬਿਲੀਟੇਸ਼ਨ ਤੇ ਭਾਰਤ ਵਿਚ ਇਸ ਸਾਲ ਹੋਏ ਵਨ ਡੇ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਦੇ ਬਾਰੇ ਵਿਚ ਰਾਹੁਲ ਨੇ ਕਿਹਾ,‘‘ਵਾਪਸੀ ’ਤੇ ਦਬਾਅ ਤਾਂ ਸੀ ਪਰ ਮੈਂ ਉਸ ਸਮੇਂ ਜ਼ਿੰਦਗੀ ਦੇ ਸਭ ਤੋਂ ਖਰਾਬ ਦੌਰ ਵਿਚੋਂ ਲੰਘ ਰਿਹਾ ਸੀ ਤੇ ਮੰਨੋ ਜਿਵੇਂ ਕੁਝ ਹੋਰ ਮਾਇਨੇ ਹੀ ਨਹੀਂ ਰੱਖਦਾ ਸੀ।’’
ਭਾਰਤੀ ਟੈਨਿਸ ਸੰਘ ਨੂੰ ਡੇਵਿਸ ਕੱਪ ਲਈ ਪਾਕਿਸਤਾਨ ਦੌਰੇ ਦੀ ਮਨਜ਼ੂਰੀ ਮਿਲਣ ਦੀ ਉਮੀਦ
ਉਸ ਨੇ ਕਿਹਾ,‘‘ਇਸ ਤੋਂ ਅੱਗੇ ਸਭ ਕੁਝ ਛੋਟਾ ਜਿਹਾ ਲੱਗ ਰਿਹਾ ਸੀ। ਸਰਜਰੀ ਤੋਂ ਬਾਅਦ ਪਹਿਲੇ ਤਿੰਨ ਹਫਤੇ ਤਾਂ ਮੈਂ ਚੱਲ ਵੀ ਨਹੀਂ ਪਾ ਰਿਹਾ ਸੀ। ਮੈਂ ਵਾਕਰ ਦਾ ਸਹਾਰਾ ਲੈ ਕੇ ਚੱਲਣ ਲੱਗਾ ਤਾਂ ਵੀ ਮੈਨੂੰ ਲੱਗਦਾ ਸੀ ਕਿ ਵਿਸ਼ਵ ਕੱਪ ਨਹੀਂ ਖੇਡ ਸਕਾਂਗਾ। ਸਰਜਰੀ ਮਈ ਵਿਚ ਹੋਈ ਤੇ ਸਰਜਰਨ ਨੇ ਕਿਹਾ ਕਿ 5 ਮਹੀਨੇ ਵਾਪਸੀ ਨਹੀਂ ਕਰ ਸਕਾਂਗਾ। ਨਿਸ਼ਚਿਤ ਤੌਰ ’ਤੇ ਸਿੱਧੇ ਵਿਸ਼ਵ ਕੱਪ ਖੇਡਣ ਤਾਂ ਨਹੀਂ ਜਾ ਸਕਦਾ ਸੀ। ਕੁਝ ਮੈਚਾਂ ਦਾ ਅਭਿਆਸ ਜ਼ਰੂਰੀ ਸੀ ਪਰ ਮੈਂ ਸੋਚਿਆ ਕਿ ਇਸਦੇ ਬਾਰੇ ਵਿਚ ਸੋਚ ਕੇ ਤਣਾਅ ਨਹੀਂ ਲੈਣਾ ਹੈ। ਜੋ ਹੋਵੇਗਾ, ਦੇਖਿਆ ਜਾਵੇਗਾ।’’
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਭਾਰਤੀ ਟੀਮ ਲਗਾਤਾਰ 10 ਮੈਚ ਜਿੱਤ ਕੇ ਵਿਸ਼ਵ ਕੱਪ ਫਾਈਨਲ ਵਿਚ ਪਹੁੰਚੀ ਸੀ, ਜਿੱਥੇ ਆਸਟ੍ਰੇਲੀਆ ਨੇ ਉਸ ਨੂੰ 6 ਵਿਕਟਾਂ ਨਾਲ ਹਰਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵਾਲੀਬਾਲ ਤੇ ਟੇਬਲ ਟੈਨਿਸ ਟੀਮਾਂ ਦੇ ਟਰਾਇਲ 3 ਜਨਵਰੀ ਨੂੰ
NEXT STORY