ਬਾਰਬਾਡੋਸ—ਵੈਸਟਇੰਡੀਜ਼ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜੇਤੂ ਕਪਤਾਨ ਡੈਰੇਨ ਸੈਮੀ ਨੇ ਕਿਹਾ ਹੈ ਕਿ ਮੌਜੂਦਾ ਬੋਰਡ ਪ੍ਰਸ਼ਾਸਨ ਦੀ ਅਗਵਾਈ ਵਿਚ ਰਾਸ਼ਟਰੀ ਵਿੰਡੀਜ਼ ਟੀਮ ਦੀ ਪ੍ਰਤੀਨਿਧਤਾ ਕਰਨ ਦੀ ਬਜਾਏ ਦੇਸ਼ ਦੇ ਚੋਟੀ ਦੇ ਖਿਡਾਰੀ ਵਿਦੇਸ਼ੀ ਟੀ-20 ਲੀਗਾਂ ਵਿਚ ਖੇਡਣਾ ਬਿਹਤਰ ਸਮਝਦੇ ਹਨ। ਸੈਮੀ ਵੈਸਟਇੰਡੀਜ਼ ਕ੍ਰਿਕਟ ਬੋਰਡ ਦੀ ਹਮੇਸ਼ਾ ਸਰਵਜਨਕ ਮੰਚ 'ਤੇ ਆਲੋਚਨਾ ਕਰਦੇ ਰਹੇ ਹਨ, ਉਥੇ ਹੀ ਕੈਰੇਬੀਆਈ ਟੀਮ ਦੇ ਧਾਕੜ ਖਿਡਾਰੀ ਕ੍ਰਿਸ ਗੇਲ, ਕੀਰੋਨ ਪੋਲਾਰਡ, ਡਵੇਨ ਬ੍ਰਾਵੋ ਦਾ ਵੀ ਬੋਰਡ ਨਾਲ ਕੇਂਦਰੀ ਕਰਾਰ ਤੇ ਭੁਗਤਾਨ ਦੇ ਮੁੱਦੇ 'ਤੇ ਵਿਵਾਦ ਚੱਲ ਰਿਹਾ ਹੈ, ਜਿਸ ਦੇ ਵਿਰੋਧ ਸਵਰੂਪ ਟੀਮ ਨੇ 2014 ਵਿਚ ਭਾਰਤ ਦੌਰਾ ਵਿਚਾਲੇ ਹੀ ਛੱਡ ਦਿੱਤਾ ਸੀ।
ਅਧਿਬਨ ਦੀ ਵਾਪਸੀ ਨਾਲ ਭਾਰਤ ਨੇ ਬੇਲਾਰੂਸ ਨੂੰ ਹਰਾਇਆ
NEXT STORY