ਸਪੋਰਟਸ ਡੈਸਕ— ਭਾਰਤ ਦੇ ਖਿਲਾਫ ਮੈਨਚੇਸਟਰ 'ਚ ਖੇਡੇ ਗਏ ਵਰਲਡ ਕੱਪ ਮੁਕਾਬਲੇ 'ਚ ਚੰਗਾ ਪ੍ਰਦਰਸ਼ਨ ਦੇ ਬਾਵਜ਼ੂਦ ਪਾਕਿਸਤਾਨ ਦੀ ਹਾਰ ਟਾਲਣ 'ਚ ਨਾਕਾਮ ਰਹੇ ਪੇਸਰ ਮੁਹੰਮਦ ਆਮਿਰ ਨੇ ਪ੍ਰਸ਼ੰਸਕਾਂ ਤੋਂ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਆਲੋਚਨਾ ਕਰਦੇ ਸਮੇਂ ਆਪਣੀ ਸੀਮਾਵਾਂ ਨਾ ਲੰਘਣ। ਭਾਰਤ ਦੇ ਖਿਲਾਫ ਹਾਈਵੋਲਟੇਜ਼ ਮੈਚ 'ਚ 40 ਦੌੜਾਂ ਦੇ ਕੇ ਤਿੰਨ ਵਿਕਟ ਲੈਣ ਵਾਲੇ ਆਮਿਰ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਹਾਰ ਤੋਂ ਬਾਅਦ ਆਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਖਿਡਾਰੀਆਂ ਲਈ ਅਪ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।
ਆਮਿਰ ਨੇ ਟਵੀਟਰ 'ਤੇ ਲਿੱਖਿਆ, ਕਿਰਪਾ ਕਰਕੇ ਖਿਡਾਰੀਆਂ ਲਈ ਗਲਤ ਸ਼ਬਦਾਂ ਦੀ ਵਰਤੋਂ ਨਾ ਕਰੋ। ਤੁਸੀਂ ਖਿਡਾਰੀਆਂ ਦੀ ਆਲੋਚਨਾ ਕਰੋ, ਉਸ ਦੇ ਲਈ ਤੁਸੀਂ ਆਜ਼ਾਦ ਹੋ । ਇੰਸ਼ਾਅਲਾਹ ਅਸੀਂ ਵਾਪਸੀ ਕਰਾਂਗੇ ਤੇ ਇਸ ਦੇ ਲਈ ਸਾਨੂੰ ਤੁਹਾਡੇ ਸਮਰਥਨ ਤੇ ਸਹਿਯੋਗ ਦੀ ਜ਼ਰੂਰਤ ਹੈ।
ਓਲਡ ਟਰੈਫਰਡ ਮੈਦਾਨ 'ਤੇ ਖੇਡੇ ਵਰਲਡ ਕੱਪ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ ਸੀ। ਇਹ ਆਈ. ਸੀ. ਸੀ. ਵਰਲਡ ਕੱਪ 'ਚ ਭਾਰਤ ਦੀ ਪਾਕਿਸਤਾਨ ਦੇ ਖਿਲਾਫ ਲਗਾਤਾਰ ਸੱਤਵੀਂ ਜਿੱਤ ਹੈ। ਇਸ ਹਾਰ ਤੋਂ ਬਾਅਦ ਦੁਨੀਆ ਭਰ 'ਚ ਰਹਿ ਰਹੇ ਪਾਕਿਸਤਾਨੀਆਂ ਨੇ ਟੀਮ ਦੇ ਖਿਡਾਰੀਆਂ ਦੀ ਜੱਮ ਕੇ ਆਲੋਚਨਾ ਕੀਤੀ ਤੇ ਸੋਸ਼ਲ ਮੀਡੀਆ ਰਾਹੀਂ ਆਪਣਾ ਗੁਸਾ ਕੱਢਿਆ। ਇਸ ਨੂੰ ਲੈ ਕੇ ਖਿਡਾਰੀ ਕਾਫ਼ੀ ਦਬਾਅ 'ਚ ਹਨ।
ਵਰਗਾਸ ਦੇ ਦੋ ਗੋਲ ਨਾਲ ਚਿਲੀ ਨੇ ਜਾਪਾਨ ਨੂੰ ਹਰਾਇਆ
NEXT STORY