ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2020 ਆਨਲਾਈਨ ਸ਼ਤਰੰਜ ਓਲੰਪਿਆਡ 'ਚ ਰੂਸ ਦੇ ਨਾਲ ਸਾਂਝਾ ਚੈਂਪੀਅਨ ਬਣੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਸਦੀ ਸਫਲਤਾ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ- ਸਾਡੇ ਸ਼ਤਰੰਜ ਖਿਡਾਰੀਆਂ ਨੂੰ ਫੀਡੇ ਆਨਲਾਈਨ ਸ਼ਤਰੰਜ ਓਲੰਪਿਆਡ ਜਿੱਤਣ 'ਤੇ ਵਧਾਈ। ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਸ਼ਲਾਘਾਯੋਗ ਹੈ। ਉਸਦੀ ਸਫਲਤਾ ਨਿਸ਼ਚਿਤ ਤੌਰ 'ਤੇ ਹੋਰ ਸ਼ਤਰੰਜ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਮੈਂ ਰੂਸੀ ਟੀਮ ਨੂੰ ਵੀ ਵਧਾਈ ਦਿੰਦਾ ਹਾਂ।
ਐਤਵਾਰ ਨੂੰ ਫਾਈਨਲ 'ਚ ਇੰਟਰਨੈੱਟ ਤੇ ਸਰਵਰ ਦੀ ਖਰਾਬੀ ਤੋਂ ਬਾਅਦ ਭਾਰਤ ਤੇ ਰੂਸ ਨੂੰ ਸਾਂਝਾ ਜੇਤੂ ਐਲਾਨ ਕੀਤਾ ਗਿਆ। ਕੋਵਿਡ-19 ਦੇ ਕਾਰਨ ਪਹਿਲੀ ਵਾਰ ਸ਼ਤਰੰਜ ਓਲੰਪਿਆਡ ਦਾ ਆਨਲਾਈਨ ਆਯੋਜਿਤ ਕੀਤਾ ਗਿਆ।
ਤਵੇਸਾ ਤੇ ਦੀਕਸ਼ਾ ਨੇ ਚੈੱਕ ਓਪਨ 'ਚ ਹਾਸਲ ਕੀਤਾ ਕੱਟ
NEXT STORY