ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਵੀਰਵਾਰ ਸਵੇਰੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ। ਦੋਵਾਂ ਨੇਤਾਵਾਂ ਨੇ ਗੋਲਫ ਕਾਰਟ 'ਚ ਬੈਠ ਕੇ ਪੂਰੇ ਸਟੇਡੀਅਮ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ : WPL 2023, ਗੁਜਰਾਤ ਨੇ ਬੈਂਗਲੁਰੂ ਨੂੰ 11 ਦੌੜਾਂ ਨਾਲ ਦਿੱਤੀ ਮਾਤ
ਮੋਦੀ ਅਤੇ ਅਲਬਾਨੀਜ਼ ਨੇ ਆਪਣੀ-ਆਪਣੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਟੀਵ ਸਮਿਥ ਨੂੰ ਟੈਸਟ ਕੈਪ ਸੌਂਪੀਆਂ। ਗੋਲਫ ਕਾਰਟ 'ਤੇ ਪਹੁੰਚੇ ਮੋਦੀ ਅਤੇ ਅਲਬਾਨੀਜ਼ ਦਾ ਟੈਸਟ ਮੈਚ ਦੇਖਣ ਲਈ ਸਟੇਡੀਅਮ 'ਚ ਪਹੁੰਚੇ ਹਜ਼ਾਰਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਅਲਬਾਨੀਜ਼ ਬੁੱਧਵਾਰ ਸਵੇਰੇ ਅਹਿਮਦਾਬਾਦ ਪਹੁੰਚੇ ਸੀ। ਉਨ੍ਹਾਂ ਨੇ ਸ਼ਹਿਰ 'ਚ ਆਯੋਜਿਤ ਕੁਝ ਪ੍ਰੋਗਰਾਮਾਂ 'ਚ ਹਿੱਸਾ ਲਿਆ ਸੀ ਜਦਕਿ ਮੋਦੀ ਬੁੱਧਵਾਰ ਦੇਰ ਰਾਤ ਅਹਿਮਦਾਬਾਦ ਪਹੁੰਚੇ।
ਇਹ ਵੀ ਪੜ੍ਹੋ : ਰਵੀ ਸ਼ਾਸਤਰੀ ਵਲੋਂ ਟੀਮ ਦੇ ਪ੍ਰਦਰਸ਼ਨ ਤੇ ਕੀਤੀ ਟਿੱਪਣੀ 'ਤੇ ਰੋਹਿਤ ਸ਼ਰਮਾ ਦਾ ਕਰਾਰਾ ਜਵਾਬ, ਬਕਵਾਸ ਦਿੱਤਾ ਕਰਾਰ
ਇਸ ਦੇ ਨਾਲ ਹੀ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਵੀਰਵਾਰ ਨੂੰ ਇੱਥੇ ਭਾਰਤ ਦੇ ਖਿਲਾਫ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਇੰਦੌਰ 'ਚ ਤੀਜਾ ਟੈਸਟ ਜਿੱਤਣ ਵਾਲੀ ਆਪਣੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਰਤ ਨੇ ਇੱਕ ਬਦਲਾਅ ਕਰਦੇ ਹੋਏ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਜਗ੍ਹਾ ਮੁਹੰਮਦ ਸ਼ੰਮੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WPL 2023, ਗੁਜਰਾਤ ਨੇ ਬੈਂਗਲੁਰੂ ਨੂੰ 11 ਦੌੜਾਂ ਨਾਲ ਦਿੱਤੀ ਮਾਤ
NEXT STORY