ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਹ ਅਮਰੀਕੀ ਓਪਨ ਫਾਈਨਲ ਵਿਚ ਸਪੇਨ ਦੇ ਚੋਟੀ ਦਰਜਾ ਖਿਡਾਰੀ ਰਾਫੇਲ ਨਡਾਲ ਹੱਥੋਂ ਹਾਰਨ ਤੋਂ ਬਾੱਦ ਰੂਸੀ ਟੈਨਿਸ ਖਿਡਾਰੀ ਡੈਨੀਅਲ ਮੇਦਵੇਦੇਵ ਦੀ ਨਿਮਰਤਾ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਮੇਦਵੇਦੇਵ ਦੀ ਮੈਚ ਤੋਂ ਬਾਅਦ ਪ੍ਰਤੀਕਿਰਿਆ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸੀ ਖਿਡਾਰੀ ਨੇ ਆਪਣੀ ਸਾਦਗੀ ਅਤੇ ਪਰਿਪੱਕਤਾ ਤੋਂ ਉਸਦਾ ਦਿਲ ਜਿੱਤ ਲਿਆ।
ਮੋਦੀ ਨੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਮੇਦਵੇਦੇਵ ਬਾਰੇ ਗੱਲ ਕਰਦਿਆਂ ਕਿਹਾ ਕਿ ਕੋਈ ਹੋਰ ਹੁੰਦਾ ਤਾਂ ਉਦਾਸ ਅਤੇ ਨਿਰਾਸ਼ ਹੋ ਗਿਆ ਹੁੰਦਾ ਪਰ ਉਸਦਾ ਚਿਹਰਾ ਮੁਰਝਾਇਆ ਨਹੀਂ ਸੀ ਸਗੋਂ ਉਸ ਨੇ ਆਪਣੀ ਗੱਲ ਨਾਲ ਸਭ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ। ਉਸਦੀ ਨਿਮਰਤਾ, ਸਾਦਗੀ ਅਤੇ ਸਹੀ ਭਾਵ 'ਚ 'ਖੇਡ ਭਾਵਨਾ' ਦਾ ਜੋ ਰੂਪ ਦੇਖਣ ਨੂੰ ਮਿਲਿਆ, ਹਰ ਕੋਈ ਉਸਦਾ ਮੁਰੀਦ ਹੋ ਗਿਆ ਹੈ। ਦੱਸ ਦਈਏ ਕਿ ਨਡਾਲ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕੀ ਓਪਨ ਫਾਈਨਲ ਵਿਚ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾਇਆ ਸੀ। ਮੋਦੀ ਨੇ ਉਸਦੀ ਖੇਡ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ, ''ਉਸ ਦੀਆਂ ਗੱਲਾਂ ਦਾ ਉੱਥੇ ਮੌਜੂਦ ਦਰਸ਼ਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੇਦਵੇਦੇਵ ਨੇ ਚੈਂਪੀਅਨ ਨਡਾਲ ਦੀ ਵੀ ਰੱਜ ਕੇ ਸ਼ਲਾਘਾ ਕੀਤੀ।''
ਨਾਓਮੀ ਓਸਾਕਾ ਚੀਨ ਓਪਨ ਦੇ ਦੂਜੇ ਦੌਰ 'ਚ
NEXT STORY