ਚੇਨਈ (ਨਿਕਲੇਸ਼ ਜੈਨ)– ਦੁਨੀਆ ਦੇ ਚੋਟੀ ਦੇ 20 ਜੂਨੀਅਰ ਖਿਡਾਰੀਆਂ ਵਿਚਾਲੇ ਹੋ ਰਹੀ 1 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਪੋਲਗਰ ਚੈਲੰਜ ਸ਼ਤਰੰਜ ਚੈਂਪੀਅਨਸ਼ਿਪ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਈ ਹੈ ਤੇ ਪਹਿਲੇ ਤਿੰਨ ਦਿਨ ਦੇ 15 ਰਾਊਂਡਾਂ ਤੋਂ ਬਾਅਦ ਹੁਣ ਆਖਰੀ ਦਿਨ ਬਚੇ ਹੋਏ ਚਾਰ ਰਾਊਂਡ ਖੇਡੇ ਜਾਣਗੇ। ਫਿਲਹਾਲ ਭਾਰਤ ਦਾ ਆਰ. ਪ੍ਰਗਿਆਨੰਦਾ ਆਪਣੀ ਅੱਧੇ ਅੰਕ ਦੀ ਬੜ੍ਹਤ ਬਰਕਰਾਰ ਰੱਖਣ ਵਿਚ ਕਾਮਯਾਬ ਰਿਹਾ ਹੈ ਤੇ 12 ਅੰਕ ਬਣਾ ਕੇ ਪਹਿਲੇ ਸਥਾਨ ’ਤੇ ਚੱਲ ਰਿਹਾ ਹੈ। ਉਸ ਨੇ ਤੀਜੇ ਦਿਨ ਯੂ. ਐੱਸ. ਦੇ ਯੋ ਕ੍ਰਿਸਟੋਫਰ, ਰੂਸ ਦੀ ਪੋਲਿਨਾ ਸ਼ੁਵਾਲੋਵਾ ਤੇ ਡੈੱਨਮਾਰਕ ਦੀ ਜੋਨਸ ਬਜੇਰੇ ਨੂੰ ਹਰਾਇਆ ਜਦਕਿ ਹਮਵਤਨ ਡੀ. ਗੁਕੇਸ਼ ਨਾਲ ਅੱਧਾ ਅੰਕ ਵੰਡਿਆ।
ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ
ਉਸ ਨੂੰ ਇਕਲੌਤੀ ਹਾਰ ਜਰਮਨੀ ਦੀ ਵਿਨਸੇਂਟ ਕੇਮਰ ਹੱਥੋਂ ਝੱਲਣੀ ਪਈ। ਦੂਜੇ ਸਥਾਨ ’ਤੇ 11.5 ਅੰਕ ਬਣਾ ਕੇ ਉਜਬੇਕਿਸਤਾਨ ਦਾ ਨੋਦਿਰਬੇਕ ਅਬਦੁਸਤਾਰੋਵ ਬਣਿਆ ਹੋਇਆ ਤੇ ਆਖਰੀ ਦਿਨ ਉਸਦੇ ਅਤੇ ਪ੍ਰਗਿਆਨੰਦਾ ਵਿਚਾਲੇ ਆਖਰੀ ਰਾਊਂਡ ਦਾ ਮੁਕਾਬਲਾ ਫੈਸਲਾਕੁੰਨ ਸਾਬਤ ਹੋ ਸਕਦਾ ਹੈ। ਨਿਹਾਲ ਸਰੀਨ ਨੇ ਤੀਜੇ ਦਿਨ ਆਪਣੇ ਪ੍ਰਦਰਸ਼ਨ ਨੂੰ ਹੋਰ ਸਥਿਰਤਾ ਦਿੰਦੇ ਹੋਏ 11 ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰ ਲਿਆ ਹੈ ਤੇ ਦੇਖਿਆ ਜਾਵੇ ਤਾਂ ਆਖਰੀ ਦਿਨ ਜਿਹੜਾ ਲਗਾਤਾਰ ਜਿੱਤ ਦਰਜ ਕਰੇਗਾ, ਖਿਤਾਬ ਜਿੱਤ ਸਕਦਾ ਹੈ। ਭਾਰਤ ਦੇ ਹੋਰਨਾਂ ਦੋ ਖਿਡਾਰੀਆਂ ਵਿਚ ਗੁਕੇਸ਼ 10 ਅੰਕ ਤੇ ਲਿਆਨ ਮੋਂਦੇਸਾ 9.5 ਅੰਕਾਂ ’ਤੇ ਖੇਡ ਰਹੇ ਹਨ।
ਇਹ ਖਬਰ ਪੜ੍ਹੋ- SRH v KKR : ਕੋਲਕਾਤਾ ਨੇ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SRH v KKR : ਭੱਜੀ ਨੇ ਕੋਲਕਾਤਾ ਲਈ ਕੀਤਾ ਡੈਬਿਊ, 699 ਦਿਨ ਬਾਅਦ ਖੇਡਿਆ ਪਹਿਲਾ ਮੈਚ
NEXT STORY