ਚੇਨਈ– ਕੋਲਕਾਤਾ ਨਾਈਟ ਰਾਈਡਰਜ਼ ਨੇ ਸਲਾਮੀ ਬੱਲੇਬਾਜ਼ ਨਿਤੀਸ਼ ਰਾਣਾ (80) ਤੇ ਰਾਹੁਲ ਤ੍ਰਿਪਾਠੀ (53) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਐਤਵਾਰ ਨੂੰ ਇੱਥੇ ਆਈ. ਪੀ. ਐੱਲ. ਟੀ-20 ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਕੋਲਕਾਤਾ ਨੇ 6 ਵਿਕਟਾਂ ’ਤੇ 187 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਹੈਦਰਾਬਾਦ ਦੀ ਟੀਮ ਜਾਨੀ ਬੇਅਰਸਟੋ (55) ਤੇ ਮਨੀਸ਼ ਪਾਂਡੇ (ਅਜੇਤੂ 61) ਦੇ ਅਰਧ ਸੈਂਕੜਿਆਂ ਦੇ ਬਾਵਜੂਦ 5 ਵਿਕਟਾਂ ’ਤੇ 177 ਦੌੜਾਂ ਹੀ ਬਣਾ ਸਕੀ।
ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ
ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਲਈ ਰਾਸ਼ਿਦ ਖਾਨ (24 ਦੌੜਾਂ ’ਤੇ 2 ਵਿਕਟਾਂ) ਨੇ ਫਿਰ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਜਦਕਿ ਟੀਮ ਦੇ ਹੋਰ ਗੇਂਦਬਾਜ਼ ਬੱਲੇਬਾਜ਼ਾਂ ਮੁਤਾਬਕ ਵਿਕਟ ’ਤੇ ਇੰਨੇ ਅਸਰਦਾਰ ਨਹੀਂ ਦਿਸੇ। ਦਿਨੇਸ਼ ਕਾਰਤਿਕ (9 ਗੇਂਦਾਂ ’ਤੇ 22 ਦੌੜਾਂ) ਨੇ ਅੰਤ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੀ ਪਾਰੀ ਨੂੰ ਤੇਜ਼ੀ ਨਾਲ ਵਧਾਇਆ ਪਰ ਇਸ ਦੇ ਬਾਵਜੂਦ ਟੀਮ ਆਖਰੀ 5 ਓਵਰਾਂ ਵਿਚ ਸਿਰਫ 42 ਦੌੜਾਂ ਹੀ ਜੋੜ ਸਕੀ।
ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਰਾਣਾ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਜ਼ੋਰਦਾਰ ਸ਼ਾਟਾਂ ਲਾ ਕੇ ਆਪਣੀ ਟੀਮ ਨੂੰ ਬਿਹਤਰੀਨ ਸ਼ੁਰੂਆਤ ਕਰਵਾਈ। ਉਸ ਦੇ ਆਫ ਸਾਈਡ ਦੇ ਸਟ੍ਰੋਕਸ-ਡਰਾਈਵਸ ਤੇ ਕੱਟ ਕਾਫੀ ਸ਼ਾਨਦਾਰ ਰਹੇ। ਨਾ ਤਾਂ ਭੁਵਨੇਸ਼ਵਰ ਕੁਮਾਰ ਤੇ ਨਾਲ ਹੀ ਟੀ. ਨਟਰਾਜਨ ਰਾਣਾ ਨੂੰ ਬਾਊਂਡਰੀ ਲਾਉਣ ਤੋਂ ਰੋਕ ਸਕਿਆ ਜਦਕਿ ਦੂਜੇ ਪਾਸੇ ’ਤੇ ਸ਼ੁਭਮਨ ਗਿੱਲ ਸ਼ੁਰੂ ਵਿਚ ਕਾਫੀ ਸ਼ਾਂਤ ਸੀ। ਸੰਦੀਪ ਸ਼ਰਮਾ ਦੀਆਂ ਗੇਂਦਾਂ ’ਤੇ ਉਸ ਨੇ ਲਗਾਤਾਰ 3 ਚੌਕੇ ਲਾਏ। ਫਿਰ ਗਿੱਲ ਨੇ ਨਟਰਾਜਨ ਦੀ ਗੇਂਦ ’ਤੇ ਸ਼ਾਨਦਾਰ ਛੱਕਾ ਲਾ ਕੇ ਹੱਥ ਖੋਲ੍ਹੇ ਪਰ ਰਾਸ਼ਿਦ ਦੇ ਗੇਂਦ ਸੰਭਾਲਦੇ ਹੀ ਕੋਲਕਾਤਾ ਦੀ ਰਨ ਰੇਟ ਪ੍ਰਭਾਵਿਤ ਹੋਈ ਤੇ ਇਸ ਗੇਂਦਬਾਜ਼ ਨੇ ਆਪਣੀ ਗੇਂਦ ’ਤੇ ਗਿੱਲ ਨੂੰ ਝਕਾਨੀ ਦਿੰਦੇ ਹੋਏ ਉਸ ਦੀਆਂ ਸਟੰਪ ਉਖਾੜ ਦਿੱਤੀਆਂ ਪਰ ਰਾਣਾ ਮਜ਼ਬੂਤੀ ਨਾਲ ਡਟਿਆ ਰਿਹਾ ਤੇ ਉਸ ਨੇ ਵਿਜੇ ਸ਼ੰਕਰ ਦੀ ਗੇਂਦ ’ਤੇ ਛੱਕਾ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਉਹ ਰਾਸ਼ਿਦ ਦੀ ਗੇਂਦ ’ਤੇ ਐੱਲ. ਬੀ. ਡਬਲਯੂ. ਅਪੀਲ ’ਤੇ ਬਚਿਆ ਸੀ, ਇਸ ਨੂੰ ਡੀ. ਆਰ. ਐੱਸ. ਫੈਸਲੇ ਵਿਚ ਬਦਲ ਦਿੱਤਾ ਗਿਆ। ਰਾਣਾ ਨੇ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਛੱਕਾ ਲਾਉਣਾ ਜਾਰੀ ਰੱਖਿਆ। ਉਸ ਨੇ ਨਟਰਾਜਨ ਤੇ ਸੰਦੀਪ ’ਤੇ ਫਿਰ ਤੋਂ ਛੱਕੇ ਲਾਏ।
ਇਹ ਖਬਰ ਪੜ੍ਹੋ- SRH v KKR : ਭੱਜੀ ਨੇ ਕੋਲਕਾਤਾ ਲਈ ਕੀਤਾ ਡੈਬਿਊ, 699 ਦਿਨ ਬਾਅਦ ਖੇਡਿਆ ਪਹਿਲਾ ਮੈਚ
ਦੂਜੇ ਪਾਸੇ ਰਾਹੁਲ ਤ੍ਰਿਪਾਠੀ ਵੀ ਆਤਮਵਿਸ਼ਵਾਸ ਨਾਲ ਭਰਿਆ ਸੀ ਤੇ ਉਸ ਨੇ ਤੇਜ਼ੀ ਨਾਲ ਆਪਣੀ ਪਾਰੀ ਅੱਗੇ ਵਦਾਈ। ਉਸ ਨੇ ਭੁਵਨੇਸ਼ਵਰ ’ਤੇ ਇਕ ਸ਼ਾਨਦਾਰ ਛੱਕਾ ਲਾਉਣ ਤੋਂ ਬਾਅਦ ਥਰਡ ਮੈਨ ’ਤੇ ਚੌਕਾ ਲਾਇਆ। ਤ੍ਰਿਪਾਠੀ ਨੇ ਭੁਵਨੇਸ਼ਵਰ ਦੀ ਗੇਂਦ ’ਤੇ ਇਕ ਚੌਕਾ ਤੇ ਛੱਕਾ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਜਲਦ ਹੀ ਨਟਰਾਜਨ ਦੀ ਗੇਂਦ ’ਤੇ ਆਊਟ ਹੋ ਗਿਆ। ਰਾਸ਼ਿਦ ਨੇ ਫਿਰ ਖਤਰਨਾਕ ਆਂਦ੍ਰੇ ਰਸੇਲ (5) ਨੂੰ ਪੈਵੇਲੀਅਨ ਭੇਜਿਆ। ਮੁਹੰਮਦ ਨਬੀ (32 ਦੌੜਾਂ ’ਤੇ 2 ਵਿਕਟਾਂ) ਨੇ ਫਿਰ 18ਵੇਂ ਓਵਰ ਵਿਚ ਰਾਣਾ ਤੇ ਇਯੋਨ ਮੋਰਗਨ (2) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕੀਤਾ।
ਟੀਮਾਂ :-
ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ): ਸ਼ੁਭਮਨ ਗਿੱਲ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ, ਈਯਨ ਮੋਰਗਨ (ਸੀ), ਦਿਨੇਸ਼ ਕਾਰਤਿਕ (ਡਬਲਯੂ), ਆਂਦਰੇ ਰਸਲ, ਸ਼ਾਕਿਬ ਅਲ ਹਸਨ, ਪੈਟ ਕਮਿੰਸ, ਹਰਭਜਨ ਸਿੰਘ, ਪ੍ਰਸਿਧ ਕ੍ਰਿਸ਼ਨਾ, ਵਰੁਣ ਚੱਕਰਵਰਤੀ
ਸੂਨਰਾਈਜ਼ਰਜ਼ ਹੈਦਰਾਬਾਦ ਪਲੇਇੰਗ ਇਲੈਵਨ: ਡੇਵਿਡ ਵਾਰਨਰ (ਸੀ), ਜੋਨੀ ਬੇਅਰਸਟੋ, ਰਿਧੀਮਾਨ ਸਾਹਾ (ਡਬਲਯੂ), ਮਨੀਸ਼ ਪਾਂਡੇ, ਵਿਜੇ ਸ਼ੰਕਰ, ਅਬਦੁਲ ਸਮਦ, ਮੁਹੰਮਦ ਨਬੀ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਸੰਦੀਪ ਸ਼ਰਮਾ
ਧੋਨੀ ਦੇ ਇਕ ਫੈਸਲੇ ਨੇ ਪਲਟ ਦਿੱਤੀ ਗੇਮ, ਮਿਲੀ 7 ਵਿਕਟਾਂ ਨਾਲ ਹਾਰ
NEXT STORY