ਸੂਰਤ, (ਭਾਸ਼ਾ)- ਪੁਲਸ ਨੇ ਮਾਡਲ ਤਾਨਿਆ ਸਿੰਘ ਦੀ ਸ਼ੱਕੀ ਆਤਮਹੱਤਿਆ ਦੇ ਮਾਮਲੇ ’ਚ ਗੁਜਰਾਤ ਦੇ ਸੂਰਤ ਸ਼ਹਿਰ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਤੋਂ ਲਗਭਗ 4 ਘੰਟੇ ਤਕ ਪੁੱਛਗਿੱਛ ਕੀਤੀ। ਪੁਲਸ ਨੇ ਦੱਸਿਆ ਕਿ ਅਭਿਸ਼ੇਕ ਦਾ 7 ਮਹੀਨੇ ਪਹਿਲਾਂ ਤਕ ਤਾਨਿਆ ਨਾਲ ਰਿਸ਼ਤਾ ਸੀ।
ਇਹ ਵੀ ਪੜ੍ਹੋ : ਸਰਕਾਰੀ ਨੌਕਰੀ ਦੇ ਚਾਹਵਾਨ ਖਿਡਾਰੀਆਂ ਲਈ ਖੁਸ਼ਖਬਰੀ, ਕੇਂਦਰ ਸਰਕਾਰ ਵਲੋਂ ਵੱਡਾ ਐਲਾਨ
28 ਸਾਲਾ ਮਾਡਲ ਤਾਨਿਆ ਨੂੰ 19 ਫਰਵਰੀ ਨੂੰ ਸ਼ਹਿਰ ਦੇ ਵੇਸੂ ਇਲਾਕੇ ਵਿਚ ਆਪਣੇ ਅਪਾਰਟਮੈਂਟ ਦੀ ਛੱਤ ਨਾਲ ਲਟਕਿਆ ਹੋਇਆ ਪਾਇਆ ਗਿਆ ਸੀ। ਆਤਮਹੱਤਿਆ ਨਾਲ ਜੁੜਿਆ ਕੋਈ ਨੋਟ ਨਹੀਂ ਮਿਲਿਆ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਪੰਜਾਬ ਦੇ ਰਹਿਣ ਵਾਲੇ ਅਭਿਸ਼ੇਕ ਨੂੰ ਬਿਆਨ ਦਰਜ ਕਰਵਾਉਣ ਲਈ ਉਸਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ ਕਿਉਂਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਸੀ ਕਿ ਦੋਵੇਂ ਅਤੀਤ ਵਿਚ ਇਕ-ਦੂਜੇ ਦੇ ਸੰਪਰਕ ਵਿਚ ਸਨ ਤੇ ਮਾਡਲ ਨੇ ਕ੍ਰਿਕਟਰ ਨੂੰ ‘ਟੈਕਸਟ’ ਮੈਸੇਜ ਵੀ ਭੇਜੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs ENG 5th Test: ਰਜਤ ਪਾਟੀਦਾਰ ਦੀ ਟੀਮ 'ਚੋਂ ਹੋਈ ਛੁੱਟੀ, ਬੁਮਰਾਹ ਦੀ ਵਾਪਸੀ
NEXT STORY