ਮੁੰਬਈ- ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਖਿਡਾਰੀ ਕੀਰੋਨ ਪੋਲਾਰਡ ਨੇ ਚੇਨਈ ਦੇ ਵਿਰੁੱਧ ਮੈਚ ਖੇਡਦੇ ਹੀ ਆਪਣੇ ਨਾਂ ਇਕ ਵੱਡਾ ਰਿਕਾਰਡ ਕਰ ਲਿਆ। ਪੋਲਾਰਡ ਮੁੰਬਈ ਇੰਡੀਅਨਜ਼ ਦੇ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਹਨ। ਉਹ ਆਈ. ਪੀ. ਐੱਲ. ਵਿਚ ਵੀ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਵਿਦੇਸ਼ੀ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਡਾਰੀ ਏ ਬੀ ਡਿਵੀਲੀਅਰਸ ਦੇ ਨਾਂ 'ਤੇ ਸੀ। ਉਨ੍ਹਾਂ ਨੂੰ ਪਛਾੜ ਕੇ ਪੋਲਾਰਡ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਇਹ ਖ਼ਬਰ ਪੜ੍ਹੋ- ਪਹਿਲੀ ਵਨ ਡੇ ਸੀਰੀਜ਼ ਲਈ ਨੀਦਰਲੈਂਡ ਦੌਰੇ 'ਤੇ ਜਾਵੇਗੀ ਪਾਕਿ ਕ੍ਰਿਕਟ ਟੀਮ
ਸਿਰਫ ਇਕ ਦਿਨ ਪਹਿਲਾਂ ਵੈਸਟਇੰਡੀਜ਼ ਦੀ ਟੀਮ ਤੋਂ ਸੰਨਿਆਸ ਲੈਣ ਵਾਲੇ ਪੋਲਾਰਡ ਹੁਣ ਫ੍ਰੈਂਚਾਇਜ਼ੀ ਕ੍ਰਿਕਟ ਲੀਗ 'ਤੇ ਹੀ ਧਿਆਨ ਦੇਣਗੇ। ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਮੈਚ ਵਿਚ ਪੋਲਾਰਡ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਵਿਦੇਸ਼ੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਬੈਂਗਲੁਰੂ ਦੇ ਏ ਬੀ ਡਿਵੀਲੀਅਰਸ ਨੂੰ ਪਿੱਛੇ ਛੱਡਿਆ ਹੈ। ਪੋਲਾਰਡ ਦੇ ਨਾਂ ਹੁਣ 185 ਆਈ. ਪੀ. ਐੱਲ. ਹੋ ਗਏ ਹਨ, ਜਦਕਿ ਡਿਵੀਲੀਅਰਸ ਨੇ ਆਈ. ਪੀ. ਐੱਲ. ਵਿਚ 184 ਮੈਚ ਖੇਡੇ ਹਨ।
ਇਹ ਖ਼ਬਰ ਪੜ੍ਹੋ- ਦਿੱਲੀ ਨੇ ਬਣਾਇਆ Powerplay ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ-ਪ੍ਰਿਥਵੀ ਜੁੜੇ ਇਸ ਲਿਸਟ 'ਚ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਵਿਦੇਸ਼ ਖਿਡਾਰੀ
185- ਕੀਰੋਨ ਪੋਲਾਰਡ
184- ਏ ਬੀ ਡਿਵੀਲੀਅਰਸ
158- ਡਵੇਨ ਬ੍ਰਾਵੋ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
MI v CSK : ਚੇਨਈ ਨੇ ਮੁੰਬਈ ਨੂੰ 3 ਵਿਕਟਾਂ ਨਾਲ ਹਰਾਇਆ
NEXT STORY