ਮੁੰਬਈ- ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣਾ ਪੁਰਣਾ ਰੂਪ ਦਿਖਾਉਂਦੇ ਹੋਏ ਅਜੇਤੂ 28 ਦੌੜਾਂ ਬਣਾ ਕੇ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਦੇ ਵਿਰੁੱਧ ਤਿੰਨ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ ਜਦਕਿ ਮੁੰਬਈ ਨੂੰ ਲਗਾਤਾਰ 7ਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੀ ਖਰਾਬ ਸ਼ੁਰੂਆਤ ਦੇ ਬਾਵਜੂਦ ਤਿਲਕ ਵਰਮਾ ਦੀ ਅਜੇਤੂ 51 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 155 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਚੇਨਈ ਨੇ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 156 ਦੌੜਾਂ ਬਣਾ ਕੇ ਜ਼ਬਰਦਸਤ ਜਿੱਤ ਆਪਣੇ ਨਾਂ ਕੀਤੀ। ਧੋਨੀ ਨੇ ਜੈ ਦੇਵ ਓਨਾਦਕਟ ਦੀ ਪਾਰੀ ਦੀ ਆਖਰੀ ਗੇਂਦ 'ਤੇ ਜੇਤੂ ਚੌਕਾ ਲਗਾਇਆ। ਧੋਨੀ ਨੇ 13 ਗੇਂਦਾਂ 'ਤੇ ਅਜੇਤੂ 28 ਦੌੜਾਂ ਵਿਚ ਤਿੰਨ ਚੌਕੇ ਅਤੇ ਇਕ ਛੱਕਾ ਲਗਾਇਆ। ਚੇਨਈ ਦੀ ਟੂਰਨਾਮੈਂਟ ਵਿਚ ਇਹ ਦੂਜੀ ਜਿੱਤ ਰਹੀ।
ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਉਸ ਸਮੇਂ ਬਹੁਚ ਰੋਮਾਂਚਕ ਹੋ ਗਿਆ ਜਦੋ ਆਖਰੀ ਓਵਰ ਵਿਚ ਚੇਨਈ ਨੂੰ ਜਿੱਤ ਦੇ ਲਈ 17 ਦੌੜਾਂ ਚਾਹੀ ਦੀਆਂ ਸਨ। ਆਖਰੀ ਓਵਰ ਵਿਚ ਗੇਂਦ ਜੈ ਦੇਵ ਓਨਾਦਕਟ ਦੇ ਹੱਥਾਂ ਵਿਚ ਸੀ ਅਤੇ ਸਾਹਮਣੇ ਸੀ ਡਵੇਨ ਪ੍ਰਿਟੋਰੀਅਸ। ਪ੍ਰਿਟੋਰੀਅਸ ਪਹਿਲੀ ਗੇਂਦ 'ਤੇ ਆਊਟ ਹੋ ਗਏ। ਦੂਜੇ ਗੇਂਦ 'ਤੇ ਡਵੇਨ ਬ੍ਰਾਵੋ ਨੇ ਇਕ ਦੌੜ ਹਾਸਲ ਕੀਤੀ। ਤੀਜੀ ਗੇਂਦ 'ਤੇ ਧੋਨੀ ਨੇ ਸਿੱਧੇ ਛੱਕਾ ਲਗਾਇਆ। ਹੁਣ ਤਿੰਨ ਗੇਂਦਾਂ ਵਿਚ 10 ਦੌੜਾਂ ਦੀ ਜ਼ਰੂਰਤ ਸੀ। ਚੌਥੀ ਗੇਂਦ 'ਤੇ ਧੋਨੀ ਨੇ ਚੌਕਾ ਮਾਰਿਆ। 5ਵੀਂ ਗੇਂਦ 'ਤੇ ਧੋਨੀ ਨੇ 2 ਦੌੜਾਂ ਬਣਾਈਆਂ। ਧੋਨੀ ਨੇ ਆਖਰੀ ਗੇਂਦ 'ਤੇ ਜੇਤੂ ਚੌਕਾ ਲਗਾ ਕੇ ਮੈਚ ਖਤਮ ਕਰ ਦਿੱਤਾ। ਪ੍ਰਿਟੋਰੀਅਸ ਨੇ 14 ਗੇਂਦਾਂ 'ਤੇ 22 ਦੌੜਾਂ ਵਿਚ 2 ਚੌਕੇ ਅਤੇ ਇਕ ਛੱਕਾ ਲਗਾਇਆ। ਰੌਬਿਨ ਉਥੱਪਾ ਨੇ 30 ਦੌੜਾਂ ਅਤੇ ਅੰਬਾਤੀ ਰਾਇਡੂ ਨੇ 35 ਗੇਂਦਾਂ ਵਿਚ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਸ਼ਿਵਮ ਦੁਬੇ ਨੇ 13 ਅਤੇ ਮਿਸ਼ੇਲ ਸੇਂਟਨਰ ਨੇ 11 ਦੌੜਾਂ ਬਣਾਈਆਂ। ਚੇਨਈ ਨੇ ਸੱਤ ਮੈਚਾਂ ਵਿਚ ਦੂਜੀ ਜਿੱਤ ਤੋਂ ਬਾਅਦ ਚਾਰ ਅੰਕ ਹੋ ਗਏ ਹਨ ਪਰ ਉਹ ਹੁਣ ਵੀ 9ਵੇਂ ਨੰਬਰ 'ਤੇ ਹੈ।
ਇਹ ਖ਼ਬਰ ਪੜ੍ਹੋ- ਪਹਿਲੀ ਵਨ ਡੇ ਸੀਰੀਜ਼ ਲਈ ਨੀਦਰਲੈਂਡ ਦੌਰੇ 'ਤੇ ਜਾਵੇਗੀ ਪਾਕਿ ਕ੍ਰਿਕਟ ਟੀਮ
ਪਲੇਇੰਗ ਇਲੈਵਨ-
ਮੁੰਬਈ ਇੰਡੀਅਨਜ਼ :- ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਦੇਵਲਡ ਬ੍ਰੇਵਿਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੀਰੋਨ ਪੋਲਾਰਡ, ਡੇਨੀਅਲ ਸੈਮਸ, ਰਿਤਿਕ ਸ਼ੌਕੀਨ, ਰਿਲੇਅ ਮੇਰੇਦਿਥ, ਜੈਦੇਵ ਉਨਾਦਕਤ, ਜਸਪ੍ਰੀਤ ਬੁਮਰਾਹ।
ਇਹ ਖ਼ਬਰ ਪੜ੍ਹੋ- ਦਿੱਲੀ ਨੇ ਬਣਾਇਆ Powerplay ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ-ਪ੍ਰਿਥਵੀ ਜੁੜੇ ਇਸ ਲਿਸਟ 'ਚ
ਚੇਨਈ ਸੁਪਰ ਕਿੰਗਜ਼ :- ਰੁਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਸ਼ਿਵਮ ਦੂਬੇ, ਐੱਮ. ਐੱਸ. ਧੋਨੀ, ਰਵਿੰਦਰ ਜਡੇਜਾ (ਕਪਤਾਨ), ਡਵੇਨ ਪ੍ਰਿਟੋਰੀਅਸ, ਡਵੇਨ ਬ੍ਰਾਵੋ, ਮਿਸ਼ੇਲ ਸੈਂਟਨਰ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL ਇਤਿਹਾਸ 'ਚ ਸਭ ਤੋਂ ਜ਼ਿਆਦਾ ‘0’ ਬਣਾਉਣ ਵਾਲੇ ਖਿਡਾਰੀ ਬਣੇ ਰੋਹਿਤ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ
NEXT STORY