ਜਲੰਧਰ — ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਸਾਬਕਾ ਆਸਟਰੇਲੀਆਈ ਕ੍ਰਿਕਟਰ ਰਿਕੀ ਪੋਂਟਿੰਗ ਆਪਣੀ ਖੇਡ ਵਿਚ ਮੈਚਿਓਰਿਟੀ ਲਿਆਉਣ ਦਾ ਸਿਹਰਾ ਪਤਨੀ ਨੂੰ ਦਿੰਦਾ ਹੈ। ਲਾਂਗ ਟਾਈਮ ਗਰਲਫ੍ਰੈਂਡ ਰਿਆਨਾ ਜੇਨੀਫਰ ਨਾਲ ਉਸ ਨੇ ਜੂਨ 2002 ਵਿਚ ਵਿਆਹ ਕੀਤਾ ਸੀ। ਪੋਂਟਿੰਗ ਤੇ ਰਿਆਨਾ ਦੀ ਲਵ ਸਟੋਰੀ ਤਦ ਸ਼ੁਰੂ ਹੋਈ ਸੀ, ਜਦੋਂ ਰਿਆਨ ਲਾਅ ਸਟੂਡੈਂਟ ਸੀ।
ਕ੍ਰਿਸਮਸ ਦੇ ਸਮੇਂ ਰਿਆਨਾ ਜੇਨੀਫਰ ਮੈਲਬੋਰਨ ਵਿਚ ਆਪਣੇ ਭਰਾ ਨਾਲ ਸਟੇਡੀਅਮ ਵਿਚ ਮੈਚ ਦੇਖਣ ਪਹੁੰਚੀ ਸੀ। ਇੱਥੇ ਪੋਂਟਿੰਗ ਦਾ ਪਰਿਵਾਰ ਵੀ ਮੈਚ ਦੇਖਣ ਆਇਆ ਸੀ। ਜਦੋਂ ਪੋਂਟਿੰਗ ਬ੍ਰੇਕ ਦੌਰਾਨ ਆਪਣੇ ਪਰਿਵਾਰ ਨਾਲ ਮਿਲਣ ਆਇਆ ਤਾਂ ਉਸ ਦੀ ਨਜ਼ਰ ਰਿਆਨਾ 'ਤੇ ਪਈ ਤੇ ਉਹ ਉਸ ਨੂੰ ਦੇਖਦਾ ਹੀ ਰਹਿ ਗਿਆ ਸੀ।
ਪੋਂਟਿੰਗ ਦੀ ਮੰਨੀਏ ਤਾਂ ਉਸ ਨੂੰ ਪਹਿਲੀ ਹੀ ਨਜ਼ਰ ਵਿਚ ਰਿਆਨਾ ਨਾਲ ਪਿਆਰ ਹੋ ਗਿਆ ਸੀ। ਇਸਦੇ ਕੁਝ ਹੀ ਦਿਨਾਂ ਬਾਅਦ ਪੋਂਟਿੰਗ ਖੁਦ ਉਸ ਨਾਲ ਮਿਲਣ ਲਾਅ ਯੂਨੀਵਰਸਿਟੀ ਜਾ ਪਹੁੰਚਿਆ। ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ। ਇੱਥੋਂ ਤਕ ਕਿ ਰਿਆਨਾ ਪੋਂਟਿੰਗ ਨਾਲ ਕਈ ਵਿਦੇਸ਼ੀ ਦੌਰਿਆਂ 'ਤੇ ਟੀਮ ਨਾਲ ਜਾਣ ਲੱਗੀ। ਇਸ ਜੋੜੇ ਦੀਆਂ 2 ਬੇਟੀਆਂ ਤੇ 1 ਬੇਟਾ ਹੈ।
ਕਰਤਾਰਪੁਰ 'ਚ ਕਬੱਡੀ ਦੇ 7ਵੇਂ ਟੂਰਨਾਮੈਂਟ ਦਾ ਆਗਾਜ਼
NEXT STORY