ਸਪੋਰਟਸ ਡੈਸਕ— ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਰਤੀ ਸਪਿਨਰ ਪੂਨਮ ਯਾਦਵ ਦੀ ਜਾਦੂਈ ਗੇਂਦਬਾਜ਼ੀ ਨਾਲ ਆਸਟਰੇਲੀਆ ਮਹਿਲਾ ਟੀਮ ਖਿਲਾਫ ਖੇਡਿਆ ਗਿਆ ਪਹਿਲਾ ਟੀ-20 ਹੋਰ ਵੀ ਰੋਚਕ ਬਣਾ ਦਿੱਤਾ। ਭਾਰਤੀ ਟੀਮ ਜਦੋਂ ਪਹਿਲੀ ਪਾਰੀ 'ਚ ਸਿਰਫ਼ 132 ਦੌੜਾਂ ਹੀ ਬਣਾ ਸਕੀ ਤਾਂ ਆਸਟਰੇਲੀਆ ਨੇ ਐਲੀਸਾ ਹੇਲੀ ਦੇ ਅਰਧ ਸੈਂਕੜੇ ਨਾਲ ਮਜ਼ਬੂਤ ਸ਼ੁਰੂਆਤ ਕਰ ਲਈ ਸੀ। ਅਜਿਹੇ ਸਮੇਂ 'ਚ ਪੂਨਮ ਯਾਦਵ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ। ਪੂਨਮ ਨੇ ਪਹਿਲਾਂ ਐਲਿਸਾ ਹੇਲੀ ਨੂੰ ਕੈਚ ਐਂਡ ਬੋਲਡ ਕੀਤਾ ਉਸ ਤੋਂ ਬਾਅਦ ਹੇਂਸ ਅਤੇ ਪੈਰੀ ਨੂੰ ਵੀ ਚੱਲਦਾ ਕਰ ਦਿੱਤਾ।
ਪੂਨਮ ਦੀ ਇਹ ਸ਼ਾਨਦਾਰ ਗੇਂਦਬਾਜ਼ੀ ਆਸਟਰੇਲੀਆ ਦੀ ਪਾਰੀ ਦੇ 12ਵੇਂ ਓਵਰ 'ਚ ਦੇਖਣ ਨੂੰ ਮਿਲੀ। ਮਜ਼ਬੂਤ ਨਜ਼ਰ ਆ ਰਹੀ ਆਸਟਰੇਲੀਆ ਟੀਮ ਦਾ ਪੂਨਮ ਨੇ ਪਹਿਲਾਂ ਹੇਂਸ ਦੀ ਵਿਕਟ ਹਾਸਲ ਕੀਤੀ, ਇਸ ਤੋਂ ਬਾਅਦ ਆਸਟਰੇਲੀਆਈ ਆਲਰਾਊਂਡਰ ਐਲੀਸਾ ਪੈਰੀ ਨੂੰ ਪਹਿਲੀ ਹੀ ਗੇਂਦ 'ਤੇ ਬੋਲਡ ਕਰ ਉਨ੍ਹਾਂ ਨੇ ਦਰਸ਼ਕਾਂ ਦੀਆਂ ਧੜਕਨਾਂ ਵਧਾ ਦਿੱਤੀਆਂ। ਇਸ ਤੋਂ ਅਗਲੀ ਗੇਂਦ 'ਤੇ ਪੂਨਮ ਦੇ ਕੋਲ ਹੈਟ੍ਰਿਕ ਦਾ ਮੌਕਾ ਸੀ। ਆਸਟਰੇਲਿਆਈ ਬੱਲੇਬਾਜ਼ ਜੋਨਾਸੀਨ ਦੇ ਬੱਲੇ 'ਚੋਂ ਪੂਨਮ ਐੱਜ ਕੱਢਣ 'ਚ ਤਾਂ ਕਾਮਯਾਬ ਹੋ ਗਈ ਪਰ ਭਾਰਤੀ ਵਿਕਟਕੀਪਰ ਭਾਟੀਆ ਇਸਨੂੰ ਫੜ ਨਹੀਂ ਸਕੀ। ਜੇਕਰ ਕੈਚ ਫੜਿਆ ਜਾਂਦਾ ਤਾਂ ਪੂਨਮ ਦੀ ਹੈਟ੍ਰਿਕ ਹੋਣੀ ਸੀ।
ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਰਤ ਲਈ ਸਭ ਤੋਂ ਸਰਵਸ਼੍ਰੇਸ਼ਠ ਗੇਂਦਬਾਜ਼ੀ ਦੇ ਅੰਕੜੇ
5/16 : ਪ੍ਰਿਅੰਕਾ ਰਾਏ ਬਨਾਮ ਪਾਕਿਸਤਾਨ, ਟੁਨਟਨ, 2009
4/12 : ਡਾਇਨਾ ਡੇਵਿਡ ਬਨਾਮ ਸ਼੍ਰੀਲੰਕਾ, ਬੈਸੇਟਰ, 2010
4/19 : ਪੂਨਮ ਯਾਦਵ ਬਨਾਮ ਆਸਟੇਰਲੀਆ, ਸਿਡਨੀ, 2020
ਮਨਿਕਾ ਬੱਤਰਾ ਨੇ ਦੁਨੀਆ ਦੀ 26ਵੇਂ ਨੰਬਰ ਦੀ ਖਿਡਾਰੀ ਨੂੰ ਹਰਾਇਆ
NEXT STORY