ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਐਡੀਲੇਡ 'ਚ ਡੇਅ-ਨਾਈਟ ਟੈਸਟ ਮੈਚ ਜਾਰੀ ਹੈ। ਮੈਚ ਦੇ ਪਹਿਲੇ ਹੀ ਦਿਨ ਕ੍ਰਿਕਟ ਆਸਟ੍ਰੇਲੀਆ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡ ਰਿਹਾ ਹੈ। ਮੈਚ ਦੌਰਾਨ ਦੋ ਵਾਰ ਬੱਤੀ ਗੁੱਲ ਹੋਣ ਕਾਰਨ ਭਾਰਤੀ ਖਿਡਾਰੀ ਨਾਰਾਜ਼ ਨਜ਼ਰ ਆਏ। ਨਾਲ ਹੀ ਅੰਪਾਇਰ ਵੀ ਇਸ ਕਾਰਨ ਪਰੇਸ਼ਨ ਦਿਸੇ। ਇਸੇ ਕਾਰਨ ਦੋ ਵਾਰ ਮੈਚ ਰੋਕਣਾ ਪਿਆ।
18ਵੇਂ ਓਵਰ 'ਚ ਗਈ ਸੀ ਲਾਈਟ
ਇਹ ਘਟਨਾ 18ਵੇਂ ਓਵਰ 'ਚ ਹੋਈ। ਹਰਸ਼ਿਤ ਰਾਣਾ ਗੇਂਦਬਾਜ਼ੀ ਕਰ ਰਹੇ ਸਨ ਅਤੇ ਮੈਕਸਵਿਨੀ ਸਟ੍ਰਾਈਕ 'ਤੇ ਸਨ। ਇਸੇ ਦੌਰਾਨ ਅਚਾਨਕ ਬੱਤੀ ਗੁੱਲ ਹੋ ਗਈ। ਮੈਦਾਨ 'ਤੇ ਹਨ੍ਹੇਰਾ ਛਾ ਗਿਆ ਅਤੇ ਫੈਨਜ਼ ਰੋਲਾ ਪਾਉਣ ਲੱਗੇ। ਕੁਝ ਹੀ ਦੇਰ 'ਚ ਬੱਤੀ ਆ ਗਈ ਪਰ ਮੈਚ ਓਨੀ ਦੇਰ ਲਈ ਰੁਕਿਆ ਰਿਹਾ।
ਨਾਰਾਜ਼ ਹੋਏ ਹਰਸ਼ਿਤ ਰਾਣਾ
ਹਰਸ਼ਿਤ ਨੇ ਇਸ ਤੋਂ ਬਾਅਦ ਦੋ ਗੇਂਦਾਂ ਸੁੱਟੀਆਂ। ਜਿਵੇਂ ਹੀ 5ਵੀਂ ਗੇਂਦ ਸੁੱਟਣ ਲਈ ਗਏ, ਇਕ ਵਾਰ ਫਿਰ ਬੱਤੀ ਬੰਦ ਹੋ ਗਈ. ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਹੱਸਣ ਲੱਗੇ। ਹਾਲਾਂਕਿ ਹਰਸ਼ਿਤ ਰਾਣਾ ਕਾਫੀ ਨਾਰਾਜ਼ ਹੋ ਗਏ ਸਨ। ਵਾਰ-ਵਾਰ ਉਨ੍ਹਾਂ ਦਾ ਰਿਦਮ ਟੁੱਟ ਰਿਹਾ ਸੀ। ਇਸ ਦਰਮਿਆਨ ਦਰਸ਼ਕਾਂ ਨੇ ਆਪਣਏ ਫੋਨ ਦੀ ਲਾਈਟ ਜਗਾਈ। ਕੁਝ ਹੀ ਦੇਰ 'ਚ ਲਾਈਟ ਫਿਰ ਤੋਂ ਆ ਗਈ।
ਸੋਸ਼ਲ ਮੀਡੀਆ 'ਤੇ ਉਡਿਆ ਮਜ਼ਾਕ
ਇਸ ਘਟਨਾ ਤੋਂ ਬਾਅਦ ਦਰਸ਼ਕਾਂ ਨੇ ਸੋਸ਼ਲ ਮੀਡੀਆ 'ਤੇ ਕ੍ਰਿਕਟ ਆਸਟ੍ਰੇਲੀਆ ਦਾ ਕਾਫੀ ਮਜ਼ਾਕ ਉਡਾਇਆ। ਇਕ ਯੂਜ਼ਰ ਨੇ ਲਿਖਿਆ, 'ਕਿਸੇ ਨੇ ਨਹੀਂ ਦੱਸਿਆ ਕਿ ਡੇਅ-ਨਾਈਟ ਟੈਸਟ ਲਾਈਟ ਦੇ ਬਿਨਾਂ ਹੁੰਦਾ ਹੈ।' ਉਥੇ ਹੀ ਇਕ ਯੂਜ਼ਰ ਨੇ ਲਿਖਿਆ, 'ਐਡੀਲੇਡ 'ਚ ਲਾਈਟ ਆਨ ਅਤੇ ਆਫ ਦੀ ਖੇਡ ਖੇਡੀ ਆ ਰਹੀ ਹੈ।'
ਦੁਨੀਆ ਦੀ ਸਭ ਤੋਂ Hot Golfer ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਫੈਨਜ਼ ਬੋਲੇ-Oh my god!
NEXT STORY