ਕੁਆਲਾਲੰਪੁਰ— ਸਰਬ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਸ਼ਨੀਵਾਰ ਨੂੰ ਫੀਫਾ ਕਾਰਜਕਾਰੀ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਪਰਿਸ਼ਦ 'ਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣੇ ਪਟੇਲ ਦੇ ਪੱਖ 'ਚ 46 'ਚੋਂ 38 ਵੋਟਾਂ ਪਈਆਂ। ਏਸ਼ੀਆਈ ਫੁੱਟਬਾਲ ਪਰਿਸੰਘ (ਏ.ਐੱਫ.ਸੀ.) ਵੱਲੋਂ ਪੰਜ ਮੈਂਬਰਾਂ ਨੂੰ ਫੀਫਾ ਪਰਿਸ਼ਦ ਲਈ ਚੁਣਿਆ ਗਿਆ ਹੈ ਜਿਸ 'ਚ ਏ.ਐੱਫ.ਸੀ. ਦੇ ਪ੍ਰਧਾਨ ਅਤੇ ਇਕ ਮਹਿਲਾ ਮੈਂਬਰ ਵੀ ਸ਼ਾਮਲ ਹਨ।
ਕੁਆਲਾਲੰਪੁਰ 'ਚ ਸ਼ਨੀਵਾਰ ਨੂੰ ਏ.ਐੱਫ.ਸੀ. ਦੀ 29ਵੀਂ ਕਾਂਗਰਸ ਦੇ ਦੌਰਾਨ ਇਹ ਚੋਣ ਹੋਈ। ਮੈਂਬਰਾਂ ਦੀ ਚੋਣ 2019 ਤੋਂ 2023 ਤਕ ਦੇ ਚਾਰ ਸਾਲ ਦੇ ਕਾਰਜਕਾਲ ਲਈ ਹੋਈ ਹੈ। ਫੀਫਾ ਲਈ ਚੁਣੇ ਜਾਣ ਦੇ ਬਾਅਦ ਪਟੇਲ ਨੇ ਕਿਹਾ, ''ਮੈਂ ਇਸ ਲਈ ਕਾਫੀ ਧੰਨਵਾਦੀ ਹਾਂ। ਮੈਂ ਏ.ਐੱਫ.ਸੀ. ਦੇ ਸਾਰੇ ਮੈਂਬਰਾਂ ਦੇ ਪ੍ਰਤੀ ਧੰਨਵਾਦ ਪ੍ਰਗਟਾਉਂਦਾ ਹਾਂ ਜਿਨ੍ਹਾਂ ਨੇ ਇਸ ਅਹੁਦੇ ਲਈ ਮੈਨੂੰ ਸਹੀ ਸਮਝਿਆ। ਫੀਫਾ ਪਰਿਸ਼ਦ ਦੇ ਮੈਂਬਰ ਦੇ ਰੂਪ 'ਚ ਮੇਰੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਮੈਂ ਨਾ ਸਿਰਫ ਆਪਣੇ ਦੇਸ਼ ਦਾ ਸਗੋਂ ਪੂਰੇ ਮਹਾਦੀਪ ਦੀ ਨੁਮਾਇੰਦਗੀ ਕਰਾਂਗਾ। ਏਸ਼ੀਆ 'ਚ ਫੁੱਟਬਾਲ ਦੇ ਤੇਜ਼ੀ ਨਾਲ ਵਿਕਾਸ ਦੇ ਲਈ ਮੇਰੇ 'ਤੇ ਵਿਸ਼ਵਾਸ ਪ੍ਰਗਟਾਉਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।''
ਇਸ ਮੌਕੇ 'ਤੇ ਪਟੇਲ ਦੇ ਨਾਲ ਏ.ਆਈ.ਐੱਫ.ਐੱਫ. ਦੇ ਜਨਰਲ ਸਕੱਤਰ ਕੁਸ਼ਲ ਦਾਸ ਅਤੇ ਸੀਨੀਅਰ ਉਪ ਪ੍ਰਧਾਨ ਸੁਬ੍ਰਤ ਦੱਤਾ ਵੀ ਮੌਜੂਦ ਸਨ। ਪਟੇਲ ਦੀ ਅਗਵਾਈ 'ਚ ਭਾਰਤ ਨੇ ਫੀਫਾ ਅੰਡਰ-17 ਵਿਸ਼ਵ ਕੱਪ ਦੀ ਸਫਲ ਮੇਜ਼ਬਾਨੀ ਕੀਤੀ ਜਿਸ ਦੀ ਕਾਫੀ ਸ਼ਲਾਘਾ ਹੋਈ। ਇਸ ਤੋਂ ਬਾਅਦ ਭਾਰਤ ਨੇ 2020 'ਚ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਦਾਅਵੇਦਾਰੀ ਹਾਸਲ ਕੀਤੀ ਹੈ। ਪਰਿਸ਼ਦ ਲਈ ਪਟੇਲ ਤੋਂ ਇਲਾਵਾ ਅਲ-ਮੋਹੰਨਦੀ (ਕਤਰ), ਖਾਲਿਦ ਅਵਾਦ ਅਲਤੇਬਿਤੀ (ਸਾਊਦੀ ਅਰਬ), ਮਾਰੀਆਨੋ ਵੀ. ਅਰਨੇਟਾ ਜੂਨੀਅਰ (ਫਿਲੀਪੀਨ), ਚੁੰਗ ਮੋਂਗ ਗਿਊ (ਕੋਰੀਆ), ਦੂ ਝੋਕਾਈ (ਚੀਨ), ਮੇਹਦੀ ਤਾਜ (ਈਰਾਨ) ਅਤੇ ਕੋਹਜੋ ਤਾਸ਼ਿਮਾ (ਜਾਪਾਨ) ਨੇ ਉਮੀਦਵਾਰੀ ਜਤਾਈ ਸੀ।
ਏ. ਐੱਫ. ਸੀ. ਕੱਪ ਮੈਚ ਲਈ ਵੈਨਿਊ ਨਾ ਮਿਲਣ ਕਾਰਨ ਕਲੱਬ ਬੰਦ ਕਰ ਸਕਦੈ ਮਿਨਰਵਾ ਪੰਜਾਬ
NEXT STORY