ਪ੍ਰਾਗ, ਚੈੱਕ ਗਣਰਾਜ (ਨਿਕਲੇਸ਼ ਜੈਨ)- ਪ੍ਰਾਗ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ ਅਠਵੇਂ ਰਾਊਂਡ ਦੇ ਬਾਅਦ ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਨੇ ਯੂ. ਏ. ਈ. ਦੇ ਸਲੇਮ ਸਾਲੇਹ ਨੂੰ ਹਰਾ ਕੇ ਇਕ ਵਾਰ ਫਿਰ ਪ੍ਰਤੀਯੋਗਿਤਾ 'ਚ ਸੰਯੁਕਤ ਬੜ੍ਹਤ ਹਾਸਲ ਕਰ ਲਈ ਹੈ। ਕਾਲੇ ਮੋਹਰਿਆਂ ਨਾਲ ਖੇਡ ਰਹੇ ਹਰੀਕ੍ਰਿਸ਼ਣਾ ਨੂੰ ਸੇਮੀ ਸਲਾਵ ਓਪਨਿੰਗ 'ਚ ਸਲੇਮ ਦੇ ਆਪਣੇ ਹਾਥੀ ਨੂੰ ਲੈ ਕੇ ਚਲੀ ਗਈ ਇਕ ਗ਼ਲਤ ਚਾਲ ਨਾਲ ਪੂਰੇ ਖੇਡ ਨੂੰ ਆਪਣੇ ਪੱਖ 'ਚ ਕਰਨ ਦਾ ਮੌਕਾ ਮਿਲ ਗਿਆ ਤੇ ਉਨ੍ਹਾਂ ਨੇ ਸਿਰਫ਼ 24 ਚਾਲਾਂ 'ਚ ਬਾਜ਼ੀ ਆਪਣੇ ਨਾਂ ਕਰਦੇ ਹੋਏ ਪ੍ਰਤੀਯੋਗਿਤਾ 'ਚ ਆਪਣੀ ਤੀਜੀ ਜਿੱਤ ਦਰਜ ਕੀਤੀ।
ਦੂਜੇ ਪਾਸੇ ਸਭ ਤੋਂ ਅੱਗੇ ਚਲ ਰਹੇ ਵੀਅਤਨਾਮ ਦੇ ਲੇ ਕੁਯਾਂਗ ਲਿਮ ਨੂੰ ਭਾਰਤ ਦੇ ਵਿਦਿਤ ਗੁਜਰਾਤੀ ਨੇ ਮੈਚ ਡਰਾਅ ਖੇਡ 'ਤੇ ਮਜਬੂਰ ਕਰ ਦਿੱਤਾ ਤੇ 8 ਰਾਊਂਡ ਦੇ ਬਾਅਦ ਹੁਣ ਹਰੀਕ੍ਰਿਸ਼ਣਾ ਤੇ ਲਿਮ 5.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚਲ ਰਹੇ ਹਨ। ਆਖ਼ਰੀ ਰਾਊਂਡ 'ਚ ਹਰੀਕ੍ਰਿਸ਼ਣਾ ਨੂੰ ਸਪੇਨ ਦੇ ਡੇਵਿਡ ਅੰਟੋਨ ਤੋਂ ਤਾਂ ਲਿਮ ਨੂੰ ਸਪੇਨ ਦੇ ਵੇਲੇਜੋਂ ਨਾਲ ਬਾਜ਼ੀ ਖੇਡਣੀ ਪਈ, ਜਦਕਿ ਵਿਦਿਤ ਦਾ ਸਾਹਮਣਾ ਯੂ. ਏ. ਈ. ਦੇ ਸਲੇਮ ਸਾਲੇਹ ਨਾਲ ਹੋਵੇਗਾ।
ਰੌਬਿਨ ਉਥੱਪਾ ਨੂੰ ਕਾਲਜ ਪੜ੍ਹਦਿਆਂ ਆਪਣੀ ਸੀਨੀਅਰ ਨਾਲ ਹੋਇਆ ਸੀ ਪਿਆਰ, ਇੰਝ ਸਿਰੇ ਚੜ੍ਹੀ ਸੀ ਪ੍ਰੇਮ ਕਹਾਣੀ
NEXT STORY