ਸਪੋਰਟਸ ਡੈਸਕ— ਪ੍ਰਜਨੇਸ਼ ਗੁਣੇਸ਼ਵਰਨ ਅਤੇ ਸੁਮਿਤ ਨਾਗਲ ਸਮੇਤ ਚਾਰ ਚੋਟੀ ਦੇ ਭਾਰਤੀ ਸਿੰਗਲ ਖਿਡਾਰੀ ਕੇ. ਪੀ. ਆਈ. ਟੀ.-ਐੱਮ. ਐੱਸ. ਐੱਲ. ਟੀ. ਏ. ਪੁਣੇ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ 'ਚ ਪਹੁੰਚ ਗਏ। ਸਾਕੇਤ ਮਾਈਨੇਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਿਤਾ ਦੇ ਦਿਹਾਂਤ ਤੋਂ ਬਾਅਦ ਖੇਡ ਰਹੇ ਦੇਸ਼ ਦੇ ਨੰਬਰ ਇਕ ਖਿਡਾਰੀ ਪ੍ਰਜਨੇਸ਼ ਨੇ ਹਮਵਤਨ ਚੰਦ੍ਰੀਲ ਸੂਦ ਨੂੰ 6-1, 6-3 ਨਾਲ, ਨਾਗਲ ਨੇ ਆਰਯਨ ਗੋਵੀਆਸ ਨੂੰ 6-3, 7-6 ਨਾਲ, ਰਾਮਕੁਮਾਰ ਰਾਮਨਾਥਨ ਨੇ ਯੂਨਾਨ ਦੇ ਮਾਰਕੋਸ ਕਾਲੋਵੇਲੋਨਿਸ ਨੂੰ 6-3, 6-4 ਨਾਲ ਅਤੇ ਸ਼ਸ਼ੀਕੁਮਾਰ ਮੁਕੁੰਦ ਨੇ ਜਾਪਾਨ ਦੇ ਤੋਸ਼ਿਦੇ ਮਾਤਸੁਈ ਨੂੰ 6-2, 6-3 ਨਾਲ ਹਰਾਇਆ। ਮਾਈਨੇਨੀ ਨੂੰ ਤੁਰਕੀ ਦੇ ਐਰਗੀ ਕਿਰਕਿਨ ਤੋਂ 6-3, 5-7, 4-6 ਨਾਲ ਹਾਰ ਝਲਣੀ ਪਈ।
ਬਿਕਨੀ 'ਚ ਦਿਖੀ ਕੈਰੋਲਿਨ, ਫੈਂਸ ਨੇ ਕੀਤੇ ਮਜ਼ੇਦਾਰ ਕੁਮੈਂਟ
NEXT STORY