ਸਪੋਰਟਸ ਡੈਸਕ— ਪ੍ਰਜਨੇਸ਼ ਗੁਣੇਸ਼ਵਰਨ ਨੇ ਮੰਗਲਵਾਰ ਨੂੰ ਇੱਥੇ ਆਸਟਰੇਲੀਆਈ ਓਪਨ ਕੁਆਲੀਫਾਇਰਸ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ ਹੈ, ਜਦਕਿ ਰਾਮਕੁਮਾਰ ਰਾਮਨਾਥਨ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਹਾਰ ਕੇ ਬਾਹਰ ਹੋ ਗਿਆ। ਪ੍ਰਜਨੇਸ਼ ਨੇ ਸਥਾਨਕ ਖਿਡਾਰੀ ਹੈਰੀ ਬਾਓਰਚਿਯਰ ਨੂੰ 6-2, 6-4 ਨਾਲ ਹਰਾਇਆ। ਰਾਮਕੁਮਾਰ ਨੇ ਅਰਜਨਟੀਨਾ ਦੇ 15ਵਾਂ ਦਰਜਾ ਪ੍ਰਾਪਤ ਫੇਡਰਿਕੋ ਕੋਰੀਆ ਵਿਰੁੱਧ ਇਕ ਸਮੇਂ ਬੜ੍ਹਤ ਬਣਾ ਰੱਖੀ ਸੀ ਪਰ ਆਖਿਰ ਵਿਚ ਉਸ ਨੂੰ 6-4, 4-6, 1-6 ਨਾਲ ਹਾਰ ਝੱਲਣੀ ਪਈ। ਮਹਿਲਾ ਕੁਆਲੀਫਾਇਰਸ ਵਿਚ ਭਾਰਤ ਦੀ ਇਕਲੌਤੀ ਖਿਡਾਰਨ ਅੰਕਿਤਾ ਰੈਨਾ ਬੁਲਗਾਰੀਆ ਦੀ ਵਿਕਟੋਰੀਆ ਤੋਮੋਵਾ ਹੱਥੋਂ 2-6, 6-7 (2) ਨਾਲ ਹਾਰ ਗਈ।
ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ : ਆਨੰਦ ਨੇ ਅਨੀਸ਼ ਗਿਰੀ ਨਾਲ ਖੇਡਿਆ ਡਰਾਅ
NEXT STORY