ਲੁਸਾਨੇ- ਕੌਮਾਂਤਰੀ ਹਾਕੀ ਮਹਾਸੰਘ ਵੱਲੋਂ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ’ਚ ਭਾਰਤੀ ਪੁਰਸ਼ ਹਾਕੀ ਟੀਮ 8ਵੇਂ ਅਤੇ ਨੇਸ਼ਨਜ਼ ਕੱਪ ਜੇਤੂ ਮਹਿਲਾ ਟੀਮ 9ਵੇਂ ਸਥਾਨ ’ਤੇ ਬਰਕਰਾਰ ਹੈ।
ਪੁਰਸ਼ ਰੈਂਕਿੰਗ ’ਚ ਹਾਲ ਹੀ ’ਚ ਐੱਫ. ਆਈ. ਐੱਚ. ਪ੍ਰੋ ਲੀਗ ਜਿੱਤ ਕੇ ਲਾਸ ਏਂਜਲਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਬੈਲਜੀਅਮ ਟੀਮ 3738 ਅੰਕ ਲੈ ਕੇ ਚੋਟੀ ’ਤੇ ਪਹੁੰਚ ਗਈ ਹੈ। ਉੱਥੇ ਹੀ, ਨੀਦਰਲੈਂਡ ਇਕ ਸਥਾਨ ਹੇਠਾਂ ਖਿਸਕ ਕੇ 3513 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਇੰਗਲੈਂਡ ਤੀਜੇ, ਆਸਟ੍ਰੇਲੀਆ ਚੌਥੇ ਅਤੇ ਜਰਮਨੀ 5ਵੇਂ ਸਥਾਨ ’ਤੇ ਹੈ। ਸਪੇਨ ਤੇ ਅਰਜਨਟੀਨਾ ਕ੍ਰਮਵਾਰ 6ਵੇਂ ਤੇ 7ਵੇਂ ਸਥਾਨ ’ਤੇ ਹੈ। ਉੱਥੇ ਹੀ ਪ੍ਰੋ ਲੀਗ ’ਚ 8ਵੇਂ ਸਥਾਨ ’ਤੇ ਰਹੀ ਭਾਰਤੀ ਟੀਮ 3134 ਅੰਕ ਲੈ ਕੇ ਰੈਂਕਿੰਗ ’ਚ ਵੀ 8ਵੇਂ ਸਥਾਨ ’ਤੇ ਬਣੀ ਹੋਈ ਹੈ।
ਭਾਰਤ ਨੇ ਪ੍ਰੋ ਲੀਗ ਦੇ ਯੂਰਪ ਪੜਾਅ ਦੇ ਆਖਰੀ ਮੈਚ ’ਚ ਐਤਵਾਰ ਨੂੰ ਇੰਗਲੈਂਡ ਨੂੰ ਸ਼ੂਟਆਊਟ ’ਚ 3-2 ਨਾਲ ਹਰਾਇਆ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਪ੍ਰੋ ਲੀਗ ਦੇ 16 ਮੈਚਾਂ ’ਚ 4 ਜਿੱਤਾਂ, 5 ਡਰਾਅ, ਸ਼ੂਟਆਊਟ ਦੇ 2 ਬੋਨਸ ਅੰਕ ਅਤੇ 7 ਹਾਰਾਂ ਤੋਂ ਬਾਅਦ 19 ਅੰਕ ਲੈ ਕੇ 8ਵੇਂ ਸਥਾਨ ’ਤੇ ਰਹੀ। ਭਾਰਤ ਤੋਂ ਬਾਅਦ ਫਰਾਂਸ, ਆਇਰਲੈਂਡ, ਨਿਊਜ਼ੀਲੈਂਡ ਅਤੇ ਪਾਕਿਸਤਾਨ ਦੀਆਂ ਟੀਮਾਂ ਹਨ।
ਮਹਿਲਾ ਵਰਗ ’ਚ ਨਿਊਜ਼ੀਲੈਂਡ ’ਚ ਐੱਫ. ਆਈ. ਐੱਚ. ਨੇਸ਼ਨਜ਼ ਕੱਪ ’ਚ ਪੰਜੇ ਮੈਚਾਂ ਨਾਲ ਖਿਤਾਬ ਆਪਣੇ ਨਾਂ ਕਰਕੇ ਪ੍ਰੋ ਲੀਗ ’ਚ ਪਰਤੀ ਭਾਰਤੀ ਟੀਮ 2735 ਅੰਕ ਲੈ ਕੇ 9ਵੇਂ ਸਥਾਨ ’ਤੇ ਬਣੀ ਹੋਈ ਹੈ। ਲਗਾਤਾਰ ਚੌਥੀ ਵਾਰ ਪ੍ਰੋ ਲੀਗ ਜਿੱਤ ਕੇ ਲਾਸ ਏਂਜਲਸ ਓਲੰਪਿਕ ’ਚ ਜਗ੍ਹਾ ਬਣਾਉਣ ਵਾਲੀ ਨੀਦਰਲੈਂਡ ਟੀਮ 4104 ਅੰਕ ਲੈ ਕੇ ਚੋਟੀ ’ਤੇ ਹੈ। ਅਰਜਨਟੀਨਾ (3573) ਦੂਜੇ ਅਤੇ ਬੈਲਜੀਅਮ (3370) ਤੀਜੇ ਸਥਾਨ ’ਤੇ ਹੈ ਜਦਕਿ ਏਸ਼ੀਆਈ ਟੀਮਾਂ ’ਚੋਂ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲਾ ਚੀਨ ਪ੍ਰੋ ਲੀਗ ਅਤੇ ਵਿਸ਼ਵ ਰੈਂਕਿੰਗ ਦੋਵਾਂ ’ਚ ਚੌਥੇ ਸਥਾਨ ’ਤੇ ਹੈ। ਜਰਮਨੀ, ਸਪੇਨ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟਾਪ-10 ’ਚ ਸ਼ਾਮਲ ਹਨ।
ਸੇਰੇਨਾ ਨੂੰ ਡੋਪਿੰਗ ਰੋਕੂ ਪ੍ਰਣਾਲੀ ਤੋਂ ਨਫਰਤ ਹੈ
NEXT STORY