ਸਪੋਰਟਸ ਡੈਸਕ— ਪ੍ਰਕਾਸ਼ ਪਾਦੁਕੋਣ ਬੈੱਡਮਿੰਟਨ ਅਕੈਡਮੀ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਓਲੰਪਿਕ ਤੋਂ ਪਹਿਲਾਂ ਹੈਦਰਾਬਾਦ 'ਚ ਗੋਪੀਚੰਦ ਅਕੈਡਮੀ ਛੱਡ ਕੇ ਬੈਂਗਲੁਰੂ 'ਚ ਵਿਮਲ ਕੁਮਾਰ ਦੇ ਮਾਰਗਦਰਸ਼ਨ 'ਚ ਅਭਿਆਸ ਕਰਨ ਦਾ ਫੈਸਲਾ ਸਾਇਨਾ ਨੇਹਵਾਲ ਦਾ ਆਪਣਾ ਸੀ ਅਤੇ ਅਕੈਡਮੀ ਦੀ ਇਸ 'ਚ ਕੋਈ ਭੂਮਿਕਾ ਨਹੀਂ ਰਹੀ। ਗੋਪੀਚੰਦ ਨੇ ਆਗਾਮੀ ਕਿਤਾਬ 'ਡ੍ਰੀਮਸ ਆਫ ਏ ਬਿਲੀਅਨ : ਇੰਡੀਆ ਐਂਡ ਦਿ ਓਲੰਪਿਕ ਗੇਮਸ' ਦੇ ਇਕ ਅਧਿਆਏ 'ਬਿਟਰ ਰਾਈਵਲਰੀ 'ਚ ਲਿਖਿਆ ਹੈ ਕਿ 2014 'ਚ ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ ਪਾਦੁਕੋਣ ਅਕੈਡਮੀ 'ਚ ਅਭਿਆਸ ਦੇ ਸਾਇਨਾ ਦੇ ਫੈਸਲੇ ਤੋਂ ਉਹ ਬਹੁਤ ਦੁਖੀ ਹੋਏ।

ਗੋਪੀਚੰਦ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਬੁਰਾ ਲੱਗਾ ਕਿ ਪਾਦੁਕੋਣ, ਵਿਮਲ ਅਤੇ ਓਲੰਪਿਕ ਗੋਲਡ ਕਵੇਸਟ ਦੇ ਅਧਿਕਾਰੀ ਵੀਰੇਨ ਰਾਸਕਿੰਨ੍ਹਾ ਨੇ ਸਾਇਨਾ ਨੂੰ ਹੈਦਰਾਬਾਦ ਛੱਡਣ ਲਈ ਉਤਸ਼ਾਹਤ ਕੀਤਾ। ਪਾਦੁਕੋਣ ਅਕੈਡਮੀ ਨੇ ਇਕ ਬਿਆਨ 'ਚ ਕਿਹਾ, ''ਬੈਂਗਲੁਰੂ 'ਚ ਪੀ. ਪੀ. ਬੀ. ਏ. ਵਿਚ ਅਭਿਆਸ ਕਰਨ ਦੇ ਸਾਇਨਾ ਦੇ ਫੈਸਲੇ 'ਚ ਉਸ ਦਾ ਕੋਈ ਹੱਥ ਨਹੀਂ ਹੈ।'' ਇਸ ਨੇ ਅੱਗੇ ਕਿਹਾ, ''ਵਿਮਲ ਕੁਮਾਰ ਨੇ ਸਾਇਨਾ ਨੂੰ ਖਰਾਬ ਫਾਰਮ ਤੋਂ ਨਿਕਲਕੇ ਦੁਨੀਆ ਦੇ ਨੰਬਰ ਵਨ ਖਿਡਾਰੀ ਬਣਨ 'ਚ ਮਦਦ ਕੀਤੀ। ਇਸ ਤੋਂ ਇਲਾਵਾ ਉਸ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਚਾਂਦੀ ਦਾ ਤਮਗੇ ਜਿੱਤੇ।'' ਕਿਤਾਬ 'ਚ ਗੋਪੀਚੰਦ ਨੇ ਇਹ ਲਿਖਿਆ ਕਿ ਉਨ੍ਹਾਂ ਨੂੰ ਹੈਰਾਨਗੀ ਹੈ ਕਿ ਪਾਦੁਕੋਣ ਨੇ ਕਦੀ ਵੀ ਉਨ੍ਹਾਂ ਬਾਰੇ ਕੁਝ ਵੀ ਹਾਂ ਪੱਖੀ ਨਹੀਂ ਕਿਹਾ।

ਇਸ 'ਤੇ ਪੀ. ਪੀ. ਬੀ. ਏ. ਨੇ ਲਿਖਿਆ, ''ਉਹ ਇਕ ਖਿਡਾਰੀ ਅਤੇ ਕੋਚ ਦੇ ਤੌਰ 'ਤੇ ਭਾਰਤੀ ਬੈਡਮਿੰਟਨ 'ਚ ਪੁਲੇਲਾ ਗੋਪੀਚੰਦ ਦੇ ਯੋਗਦਾਨ ਦਾ ਸਨਮਾਨ ਕਰਦੇ ਹਨ। ਅਸੀਂ ਵਿਸ਼ਵ ਪੱਧਰ 'ਤੇ ਉਨ੍ਹਾਂ ਦੇ ਖਿਡਾਰੀਆਂ ਦੀ ਸਫਲਤਾ ਦੀ ਸ਼ਲਾਘਾ ਕੀਤੀ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਚੰਗੇ ਸਬੰਧ ਰਹੇ ਹਨ।'' ਗੋਪੀਚੰਦ ਨੇ ਖੁਦ ਪਾਦੁਕੋਣ ਦੇ ਮਾਰਗਦਰਸ਼ਨ 'ਚ ਅਭਿਆਸ ਕੀਤਾ ਅਤੇ 2001 'ਚ ਆਲ ਇੰਗਲੈਂਡ ਜਿੱਤਣ ਦੇ ਬਾਅਦ ਕੋਚ ਗਾਂਗੁਲੀ ਪ੍ਰਸਾਦ ਦੇ ਨਾਲ ਜੁੜੇ। ਪਾਦੁਕੋਣ ਅਕੈਡਮੀ ਨੇ ਕਿਹਾ, ''ਪੀ. ਪੀ. ਬੀ. ਏ. ਪਿਛਲੇ 25 ਸਾਲ ਤੋਂ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਸਾਡੇ ਕਈ ਖਿਡਾਰੀ ਆਪਣੇ ਕਰੀਅਰ ਦੇ ਵੱਖ-ਵੱਖ ਪੜਾਅ 'ਤੇ ਅਕੈਡਮੀ ਛੱਡ ਗਏ ਹਨ। ਅਸੀਂ ਕਦੀ ਵੀ ਉਨ੍ਹਾਂ ਦੀ ਤਰੱਕੀ ਦੇ ਰਾਹ 'ਚ ਰੋੜਾ ਨਹੀਂ ਬਣੇ ਅਤੇ ਇਹੋ ਅਕੈਡਮੀ ਦੀ ਨੀਤੀ ਰਹੇਗੀ।''
ਆਰਚਰ 'ਤੇ ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਮਿਲੀ ਸ਼ਜਾ, ਨਿਊਜ਼ੀਲੈਂਡ ਬੋਰਡ ਦਾ ਵੱਡਾ ਫੈਸਲਾ
NEXT STORY