ਓਸਾਕਾ : ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਨੇ ਮੰਗਲਵਾਰ ਨੂੰ ਇੱਥੇ ਪਹਿਲੇ ਦੌਰ 'ਚ ਆਪਣੇ ਵਿਰੋਧੀ ਮੁਕਾਬਲੇਬਾਜ਼ ਐੱਨ. ਜੀ. ਕਾ ਲੋਂਗ ਏਂਗਸ ਦੇ ਮੈਚ ਦੇ ਵਿਚਾਲੇ ਹੀ ਹਟ ਜਾਣ ਨਾਲ ਜਾਪਾਨ ਓਪਨ ਦੇ ਪੁਰਸ਼ ਸਿੰਗਲ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਹਾਂਗਕਾਂਗ ਦੇ ਵਿਸ਼ਵ ਵਿੱਚ 12ਵੇਂ ਨੰਬਰ ਦੇ ਖਿਡਾਰੀ ਏਂਗਸ ਨੇ ਜਦੋਂ ਹਟਣ ਦਾ ਫੈਸਲਾ ਕੀਤਾ ਹੈ, ਉਦੋਂ ਗੈਰ-ਦਰਜਾ ਪ੍ਰਾਪਤ ਪ੍ਰਣਯ 11-10 ਤੋਂ ਅੱਗੇ ਚੱਲ ਰਿਹਾ ਸੀ।
ਉਸ ਸਮੇਂ ਤੱਕ ਸਿਰਫ਼ ਸੱਤ ਮਿੰਟ ਦਾ ਖੇਡ ਹੋਇਆ ਸੀ। ਵਿਸ਼ਵ ਦੀ 18ਵੇਂ ਨੰਬਰ ਦਾ ਭਾਰਤੀ ਖਿਡਾਰੀ ਹੁਣ ਦੂਜੇ ਦੌਰ 'ਚ ਸਿੰਗਾਪੁਰ ਦੇ ਸਾਬਕਾ ਵਿਸ਼ਵ ਚੈਂਪੀਅਨ ਲੋਹ ਕੀਨ ਯੂ ਦਾ ਸਾਹਮਣਾ ਕਰੇਗਾ। ਪ੍ਰਣਯ ਸ਼ਾਨਦਾਰ ਫਾਰਮ ਵਿੱਚ ਹਨ। ਉਨ੍ਹਾਂ ਨੇ ਪਿਛਲੇ ਹਫਤੇ ਟੋਕੀਓ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਦੌਰਾਨ ਦੋ ਵਾਰ ਦੇ ਵਿਸ਼ਵ ਚੈਂਪੀਅਨ ਕੈਂਟੋ ਮੋਮੋਟਾ ਤੇ ਹਮਵਤਨ ਅਤੇ ਰਾਸ਼ਟਰਮੰਡਲ ਦੇ ਸੋਨ ਤਮਗ਼ਾ ਜੇਤੂ ਲਕਸ਼ੈ ਸੇਨ ਨੂੰ ਹਰਾਇਆ ਸੀ ਪਰ ਉਹ ਕੁਆਰਟਰ ਫਾਈਨਲ ਵਿੱਚ ਚੀਨ ਦੇ ਝਾਓ ਜੁਨਪੇਂਗ ਤੋਂ ਹਾਰ ਗਏ ਸਨ।
Asia Cup : ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
NEXT STORY