ਸਿਡਨੀ- ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ’ਚ ਚੱਲ ਰਿਹਾ ਐੱਚ. ਐੱਸ. ਪ੍ਰਣਯ ਮੰਗਲਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਆਸਟ੍ਰੇਲੀਆ ਓਪਨ ਬੈਡਮਿੰਟਨ ਟੂਰਨਾਮੈਂਟ ’ਚ ਭਾਰਤੀ ਚੁਣੋਤੀ ਦੀ ਅਗਵਾਈ ਕਰੇਗਾ। ਪ੍ਰਣਯ ਨੂੰ ਇਥੇ ਪੰਜਵਾਂ ਦਰਜਾ ਦਿੱਤਾ ਗਿਆ ਹੈ ਅਤੇ ਉਸ ਦੀਆਂ ਨਜ਼ਰਾਂ ਫਿਰ ਤੋਂ ਲੈਅ ਹਾਸਲ ਕਰਨ ’ਤੇ ਟਿਕੀਆਂ ਹੋਣਗੀਆਂ। ਪਿਛਲੇ 2 ਟੂਰਨਾਮੈਂਟ ’ਚ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਉਹ ਥਾਈਲੈਂਡ ਓਪਨ ਦੇ ਪਹਿਲੇ ਦੌਰ ’ਚ ਅਤੇ ਸਿੰਗਾਪੁਰ ਓਪਨ ਦੇ ਪ੍ਰੀ ਕੁਆਰਟਰ ਫਾਈਨਲ ’ਚ ਹਾਰ ਗਿਆ ਸੀ। ਪ੍ਰਣਯ ਬ੍ਰਾਜ਼ੀਲ ਦੇ ਯਗੋਰ ਕੋਏਲੋ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗਾ। ਸਮੀਰ ਵਰਮਾ ਸ਼ੁਰੂਆਤੀ ਦੌਰ ’ਚ ਇੰਡੋਨੇਸ਼ੀਆ ਦੇ ਚਿਕੋ ਆਰਾ ਦਿ ਵਾਰਦੋਯੋ ਨਾਲ, ਜਦਕਿ ਰਵੀ ਸਿੰਗਾਪੁਰ ਦੇ ਅੱਠਵਾਂ ਦਰਜਾ ਪ੍ਰਾਪਤ ਲੋਹ ਕੀਨ ਯੂ ਨਾਲ ਭਿੜੇਗਾ।
ਪੁਰਸ਼ ਸਿੰਗਲ ’ਚ ਹਿੱਸਾ ਲੈਣ ਵਾਲੇ ਹੋਰ ਭਾਰਤੀਆਂ ’ਚ ਮਿਥੁਨ ਮੰਜੂਨਾਥ ਇੰਡੋਨੇਸ਼ੀਆ ਦੇ ਅਲਵੀ ਫਰਹਾਨ ਨਾਲ, ਕਿਰਣ ਜਾਰਜ ਕੈਨੇਡਾ ਦੇ ਸ਼ਿਯਾਓਡੋਂਗ ਸ਼ੇਗ ਨਾਲ ਅਤੇ ਐੱਸ. ਸ਼ੰਕਰ ਮੁਥੁਸਾਮੀ ਸੁਬਰਾਮਨੀਅਮ ਇੰਡੋਨੇਸ਼ੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਜਾਨਾਥਨ ਕਿਸਟੀ ਨਾਲ ਭਿੜੇਗਾ।
ਰੋਮਾਂਚਕ ਮੁਕਾਬਲੇ 'ਚ ਦੱਖਣੀ ਅਫਰੀਕਾ ਦੀ ਜਿੱਤ, ਆਖ਼ਰੀ ਗੇਂਦ 'ਤੇ ਬੰਗਲਾਦੇਸ਼ ਨੂੰ 4 ਦੌੜਾਂ ਨਾਲ ਹਰਾਇਆ
NEXT STORY