ਨਵੀਂ ਦਿੱਲੀ – ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ਆਸਟਰੇਲੀਆ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿਚ ਵਿਕਟਕੀਪਰ ਦੇ ਤੌਰ 'ਤੇ ਰਿਧੀਮਾਨ ਸਾਹਾ ਦੀ ਜਗ੍ਹਾ ਹਮਲਾਵਰ ਰਿਸ਼ਭ ਪੰਤ ਨੂੰ ਉਤਾਰਨਾ ਚਾਹੀਦਾ ਹੈ। ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ੀ ਨਾਲ 10,000 ਦੌੜਾਂ ਪੂਰੀਆਂ ਕਰਨ ਵਾਲੇ ਗਾਵਸਕਰ ਨੇ ਕਿਹਾ ਕਿ ਪਹਿਲੇ ਟੈਸਟ ਵਿਚ ਪੰਤ ਭਾਰਤੀ ਬੱਲੇਬਾਜ਼ ਕ੍ਰਮ ਨੂੰ ਲਚੀਲਾਪਨ ਦੇਵੇਗਾ। ਪੰਤ ਨੇ ਗੁਲਾਬੀ ਗੇਂਦ ਨਾਲ ਖੇਡੇ ਗਏ ਦੂਜੇ ਅਭਿਆਸ ਮੈਚ ਵਿਚ 73 ਗੇਂਦਾਂ 'ਚ 103 ਦੌੜਾਂ ਬਣਾਈਆਂ ਸਨ।
ਗਾਵਸਕਰ ਨੇ ਕਿਹਾ, ''ਚੋਣ ਕਮੇਟੀ ਲਈ ਇਹ ਕਾਫੀ ਮੁਸ਼ਕਿਲ ਹੋਵੇਗਾ ਕਿਉਂਕਿ ਰਿਸ਼ਭ ਪੰਤ ਨੇ ਚਾਰ ਸਾਲ ਪਹਿਲਾਂ ਸਾਰੇ ਚਾਰ ਟੈਸਟ ਖੇਡੇ ਸਨ। ਉਸ ਨੇ ਇਕ ਸੈਂਕੜਾ ਵੀ ਬਣਾਇਆ ਸੀ ਤੇ ਵਿਕਟਾਂ ਦੇ ਪਿੱਛੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।
ਗਾਵਸਕਰ ਤੇ ਐਲਨ ਬਾਰਡਰ ਦੋਵਾਂ ਨੇ ਪਾਰੀ ਦੀ ਸ਼ੁਰੂਆਤ ਲਈ ਮਯੰਕ ਅਗਰਵਾਲ ਦੇ ਨਾਲ ਪ੍ਰਿਥਵੀ ਸ਼ਾਹ ਦੀ ਬਜਾਏ ਸ਼ੁਭਮਨ ਗਿੱਲ ਨੂੰ ਉਤਾਰਨ 'ਤੇ ਜ਼ੋਰ ਦਿੱਤਾ। ਗਾਵਸਕਰ ਨੇ ਕਿਹਾ,''ਭਾਰਤੀ ਚੋਟੀਕ੍ਰਮ ਅਜੇ ਅਸਥਿਰ ਹੈ। ਮਯੰਕ ਅਗਰਵਾਲ ਇਕ ਸਲਾਮੀ ਬੱਲੇਬਾਜ਼ ਹੈ ਪਰ ਉਸਦੇ ਨਾਲ ਕੌਣ ਉਤਰੇਗਾ। ਸ਼ੁਭਮਨ ਗਿੱਲ ਜਾਂ ਪ੍ਰਿਥਵੀ ਸ਼ਾਹ।''
ਬਾਰਡਰ ਨੇ ਕਿਹਾ, ''ਮੈਂ ਸਿਡਨੀ ਵਿਚ ਗਿੱਲ ਦੀ ਬੱਲੇਬਾਜ਼ੀ ਦੇਖੀ ਹੈ ਤੇ ਮੈਂ ਕਾਫੀ ਪ੍ਰਭਾਵਿਤ ਹਾਂ। ਉਸਦੀ ਤਕਨੀਕ ਚੰਗੀ ਹੈ ਤੇ ਉਮਰ ਵਿਚ ਘੱਟ ਹੋਣ ਦੇ ਕਾਰਣ ਕੁਝ ਸ਼ਾਟਾਂ ਅਜੇ ਪਰਿਪੱਕ ਨਹੀਂ ਹਨ ਪਰ ਉਹ ਸ਼ਾਨਦਾਰ ਬੱਲੇਬਾਜ਼ ਹੈ। ਮੈਂ ਉਸ ਨੂੰ ਹੀ ਚੁਣਾਂਗਾ।''
ਨੋਟ- ਪੰਤ ਨੂੰ ਸਾਹਾ 'ਤੇ ਤੇ ਗਿੱਲ ਨੂੰ ਸ਼ਾਹ 'ਤੇ ਦਿੱਤੀ ਜਾਵੇ ਤਰਜੀਹ : ਗਾਵਸਕਰ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਏਅਰਥਿੰਗਸ ਮਾਸਟਰਸ ਸ਼ਤਰੰਜ : ਭਾਰਤ ਵਲੋਂ ਪੇਂਟਾਲਾ ਹਰਿਕ੍ਰਿਸ਼ਣਾ ਲਵੇਗਾ ਹਿੱਸਾ
NEXT STORY