ਕੇਪਟਾਊਨ— ਬਾਲੀਵੁੱਡ ਅਭਿਨੇਤਰੀ ਤੇ ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕਣ ਪ੍ਰੀਤੀ ਜ਼ਿੰਟਾ ਨੇ ਦੱਖਣੀ ਅਫਰੀਕਾ ਦੀ ਟੀ-20 ਗਲੋਬਲ ਟੀਮ ਵਿਚ ਸਟਾਲਨਬਾਸ਼ ਟੀਮ ਦਾ ਨਾਂ ਐੱਸ. ਬੀ. ਕਿੰਗਜ਼ ਰੱਖਿਆ ਹੈ।
ਪ੍ਰਿਟੀ 2008 ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਸਹਿ-ਮਾਲਕਣ ਬਣੀ ਸੀ। ਇਸ ਸਮੇਂ ਉਹ ਆਈ. ਪੀ. ਐੱਲ. ਦੀ ਇਕਲੌਤੀ ਮਹਿਲਾ ਮਾਲਕਣ ਹੈ ਤੇ ਹੁਣ ਉਹ ਟੀ-20 ਗਲੋਬਲ ਟੀਮ ਦੀ ਵੀ ਇਕਲੌਤੀ ਮਹਿਲਾ ਮਾਲਕਣ ਬਣ ਗਈ ਹੈ।
ਪ੍ਰਿਟੀ ਨੇ ਟੀਮ ਦਾ ਐਲਾਨ ਕਰਦਿਆਂ ਕਿਹਾ, ''ਸ਼ੀਲਡ ਸ਼ਕਤੀ ਤੇ ਮਜ਼ਬੂਤੀ ਦਾ ਤਾਕਤ ਹੈ, ਲਾਲ ਰੰਗ ਉਤਸ਼ਾਹ ਤੇ ਜੋਸ਼ ਦਾ ਪ੍ਰਤੀਕ ਹੈ ਤੇ ਸ਼ੇਰ ਦੱਖਣੀ ਅਫਰੀਕੀ ਲੋਕਾਂ ਦੇ ਸੰਘਰਸ਼ ਨੂੰ ਦਰਸਾਉਂਦਾ ਹੈ। ਇਹ ਸੰਦੇਸ਼ ਸਾਰੀਆਂ ਮਹਿਲਾਵਾਂ ਲਈ ਹੈ। ਮੈਨੂੰ ਉਮੀਦ ਹੈ ਕਿ ਦੱਖਣੀ ਅਫਰੀਕਾ ਦੀਆਂ ਸਾਰੀਆਂ ਮਹਿਲਾਵਾਂ ਸਟਾਲਨਬਾਸ਼ ਕਿੰਗਜ਼ ਦਾ ਸਮਰਥਨ ਕਰਨਗੀਆਂ। ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਅਸੀਂ ਕਿਸ ਦੇਸ਼ ਵਿਚ ਰਹਿੰਦੇ ਹਾਂ ਤੇ ਲੜਕੀਆਂ ਅੱਜ ਦੀ ਤਾਕਤ ਹਨ।
ਇੰਡੀਅਨ ਪ੍ਰੀਮੀਅਰ ਜੂਨੀਅਰ ਲੀਗ ਪੰਜਾਬ ਟਾਈਗਰ ਟੀਮ ਦੇ ਕੋਚ ਹੋਣਗੇ ਸ਼ਾਹੀ ਸ਼ਹਿਰ ਦੇ ਕਮਲਜੀਤ ਸਿੰਘ
NEXT STORY