ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਆਈ.ਪੀ.ਐੱਲ. 2022 ਦੇ ਇਸ ਸੀਜ਼ਨ ਵਿਚ ਪਹਿਲੀ ਵਾਰ ਆਪਣੀ ਟੀਮ ਪੰਜਾਬ ਕਿੰਗਜ਼ ਨੂੰ ਸਪੋਰਟ ਕਰਨ ਲਈ ਸਟੇਡੀਅਮ ਪਹੁੰਚੀ। ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੁਕਾਬਲੇ ਵਿਚ ਪ੍ਰੀਤੀ ਜ਼ਿੰਟਾ ਆਪਣੀ ਟੀਮ ਨੂੰ ਚੀਅਰ ਕਰਦੀ ਨਜ਼ਰ ਆਈ। ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਹੈ। ਟੀਮ ਦਾ ਸਮਰਥਨ ਕਰਨ ਲਈ ਉਹ ਲਗਾਤਾਰ ਸਟੇਡੀਅਮ ਪਹੁੰਚਦੀ ਰਹੀ ਹੈ ਪਰ ਇਸ ਵਾਰ ਉਹ ਸ਼ੁਰੂ ਤੋਂ ਹੁਣ ਤੱਕ ਸਟੇਡੀਅਮ ਵਿਚ ਨਹੀਂ ਗਈ ਸੀ ਅਤੇ 25 ਅਪ੍ਰੈਲ ਨੂੰ ਪਹਿਲੀ ਵਾਰ ਸਟੇਡੀਅਮ 'ਚ ਨਜ਼ਰ ਆਈ।
ਵ੍ਹਾਈਟ ਡਰੈੱਸ ਪਾ ਕੇ ਮੈਚ ਦੇਖਣ ਪਹੁੰਚੀ ਪ੍ਰੀਤੀ ਜ਼ਿੰਟਾ ਪੰਜਾਬ ਟੀਮ ਦੀ ਬੱਲੇਬਾਜ਼ੀ ਦੌਰਾਨ ਜੋਸ਼ 'ਚ ਨਜ਼ਰ ਆਈ ਅਤੇ ਹਰ ਚੌਕੇ-ਛੱਕੇ 'ਤੇ ਆਪਣੀ ਟੀਮ ਦਾ ਹੌਸਲਾ ਵਧਾਇਆ। ਪ੍ਰੀਤੀ ਜ਼ਿੰਟਾ ਦੇ ਰਿਐਕਸ਼ਨਸ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਏ। ਦੱਸ ਦੇਈਏ ਕਿ ਪ੍ਰੀਤੀ ਜ਼ਿੰਟਾ ਪਿਛਲੇ ਸਾਲ ਨਵੰਬਰ ਵਿੱਚ ਜੋੜੇ ਬੱਚਿਆਂ ਦੀ ਮਾਂ ਬਣੀ ਸੀ ਅਤੇ ਆਈ.ਪੀ.ਐੱਲ. 2022 ਦੀ ਮੈਗਾ ਨਿਲਾਮੀ ਵਿੱਚ ਵੀ ਹਿੱਸਾ ਨਹੀਂ ਲੈ ਸਕੀ ਸੀ।
ਮੈਕਸ ਵਰਸਟੈਪਨ, ਇਲੇਇਨ ਥਾਂਪਸਨ ਨੂੰ ਲਾਰੇਸ ਖੇਡ ਪੁਰਸਕਾਰਾਂ ’ਚ ਚੋਟੀ ਦੇ ਸਨਮਾਨ
NEXT STORY