ਸਪੋਰਟਸ ਡੈਸਕ : ਵੈਸਟਇੰਡੀਜ਼ ਦੇ ਨਾਲ ਖੇਡੀ ਜਾ ਰਹੀ ਟੈਸਟ ਸੀਰੀਜ ਦੇ ਪਹਿਲੇ ਮੈਚ 'ਚ ਭਾਰਤੀ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ ਮੌਕਾ ਨਹੀਂ ਮਿਲਿਆ। ਹੁਣ ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਕਪਤਾਨੀ ਤੋਂ ਹਟਾਉਣ ਅਤੇ ਟੀਮ ਤੋਂ ਕੱੱਢਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੋਹਾਲੀ ਅਧਾਰਿਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਫਰੈਂਚਾਇਜ਼ੀ ਕਈ ਸਾਰੀ ਟੀਮਾਂ ਦੇ ਨਾਲ ਗੱਲਬਾਤ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਹਫ਼ਤੇ ਇਸ 'ਤੇ ਕੋਈ ਫੈਸਲਾ ਲਿਆ ਜਾਵੇਗਾ। ਉਥੇ ਹੀ ਰਿਪੋਰਟ ਮੁਤਾਬਕ ਅਸ਼ਵਿਨ ਨੂੰ ਟੀਮ ਤੋਂ ਕੱਢੇ ਜਾਣ ਤੋਂ ਬਾਅਦ ਕੇ. ਐੱਲ ਰਾਹੁਲ ਨੂੰ ਕਪਤਾਨੀ ਮਿਲ ਸਕਦੀ ਹੈ।
ਇਕ ਰਿਪੋਰਟ ਮੁਤਾਬਕ ਕਿੰਗਜ਼ ਇਲੈਵਨ ਪੰਜਾਬ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਕੈਪੀਟਲਸ ਨੇ ਇਸ 32 ਸਾਲ ਦੇ ਖਿਡਾਰੀ ਨੂੰ ਖਰੀਦਣ ਲਈ ਦਿਲਚਸਪੀ ਵਿਖਾਈ ਹੈ। ਦਿੱਲੀ ਤੋਂ ਇਲਾਵਾ ਰਾਜਸਥਾਨ ਰਾਇਲਜ਼ ਨੇ ਵੀ ਅਸ਼ਵਿਨ ਦੀ ਜਗ੍ਹਾ ਆਲ ਰਾਊਂਡਰ ਕ੍ਰਿਸ਼ਣੱਪਾ ਗੌਤਮ ਨੂੰ ਦੇਣ ਦੀ ਗੱਲ ਕਹੀ ਹੈ। ਕਿੰਗਜ਼ ਇਲੈਵਨ ਨੇ ਅਸ਼ਵਿਨ ਨੂੰ ਸਾਲ 2018 'ਚ 7.6 ਕਰੋੜ ਰੁਪਏ 'ਚ ਖਰੀਦਿਆ ਸੀ ਅਤੇ ਹੁਣ ਉਨ੍ਹਾਂ ਦੀ ਕਪਤਾਨੀ ਜਾਣ ਦੀ ਪੂਰੀ ਉਮੀਦ ਹੈ। 
ਜੇਕਰ ਅਸ਼ਵਿਨ ਦਿੱਲੀ ਦੀ ਟੀਮ 'ਚ ਜਾਂਦੇ ਹਨ ਤਾਂ ਉਹ ਨੌਜਵਾਨ ਖਿਡਾਰੀ ਸ਼੍ਰੇਅਸ ਅਇਅਰ ਦੀ ਕਪਤਾਨੀ 'ਚ ਖੇਡਣਗੇ। ਉਥੇ ਹੀ ਜੇਕਰ ਰਾਜਸਥਾਨ ਉਨ੍ਹਾਂ ਨੂੰ ਆਪਣੀ ਟੀਮ 'ਚ ਸ਼ਾਮਿਲ ਕਰਦਾ ਹੈ ਤਾਂ ਉਨ੍ਹਾਂ ਨੂੰ ਸਟੀਵ ਸਮਿਥ ਦੀ ਕਪਤਾਨੀ 'ਚ ਆਉਣਾ ਹੋਵੇਗਾ। ਅਸ਼ਵਿਨ ਨੇ 28 ਮੈਚ ਖੇਡਦੇ ਹੋਏ 25 ਵਿਕਟਾਂ ਹਾਸਲ ਹੈ। ਉਥੇ ਹੀ ਉਨ੍ਹਾਂ ਦੀ ਕਪਤਾਨੀ 'ਚ ਕਿੰਗਜ਼ ਇੰਲੈਵਨ ਪੰਜਾਬ ਦੀ ਟੀਮ 2018 ਅਤੇ 2019 'ਚ 7ਵੇਂ ਅਤੇ ਛੇਵੇਂ ਨੰਬਰ 'ਤੇ ਰਹੀ ਹੈ।
ਸੁਮਿਤ ਦਾ ਸੁਪਨਾ ਪੂਰਾ, ਪਹਿਲਾ ਮੁਕਾਬਲਾ ਲੀਜੈਂਡ ਫੈਡਰਰ ਨਾਲ
NEXT STORY