ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੀ 71 ਸਾਲਾ ਬਾਅਦਾ ਆਸਟਰੇਲੀਆ 'ਤੇ ਉਸੇ ਦੀ ਧਰਤੀ 'ਤੇ ਟੈਸਟ ਸੀਰੀਜ਼ ਦੀ ਜਿੱਤ ਤੇ ਵਧਾਈ ਦਿੰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਕਿਹਾ ''ਵਿਰਾਟ ਕੋਹਲੀ ਤੇ ਭਾਰਤੀ ਟੀਮ ਨੂੰ ਆਸਟਰੇਲੀਆਈ ਧਰਤੀ 'ਤੇ ਪਹਿਲੀ ਵਾਰ ਮਿਲੀ ਜਿੱਤ ਲਈ ਵਧਾਈ। ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਪੂਰੀ ਟੀਮ ਦੀ ਕੋਸ਼ਿਸ਼ ਨੇ ਸਾਨੂੰ ਸਨਮਾਨਿਤ ਕੀਤਾ। ਚਲੋ ਇਸ ਨੂੰ ਆਦਤ ਬਣਾਓ।''

ਇਸੇ ਤਰ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵਿਟਰ 'ਤੇ ਟਵੀਟ ਕਰ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ''ਆਸਟਰੇਲੀਆ 'ਚ ਇਤਿਹਾਸਕ ਜਿੱਤ। ਭਾਰਤੀ ਟੀਮ ਨੂੰ ਇਸ ਜਿੱਤ ਲਈ ਵਧਾਈ। ਇਸ ਸੀਰੀਜ਼ 'ਚ ਯਾਦਗਾਰ ਪ੍ਰਦਰਸ਼ਨ ਨਾਲ ਟੀਮ ਇਕਜੁੱਟ ਰਹੀ। ਅੱਗੇ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ।''

ਭਾਰਤ ਦੀ ਜਿੱਤ ਤੇ ਉਪ-ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ ਟਵਿਟਰ 'ਤੇ ਟੀਮ ਨੂੰ ਵਧਾਈ ਦਿੰਦਿਆਂ ਲਿਖਿਆ, ''ਭਾਰਤੀ ਟੀਮ ਨੂੰ ਇਤਿਹਾਸ ਰਚਣ ਲਈ ਦਿਲੋਂ ਵਧਾਈ। ਆਸਟਰੇਲੀਆ ਵਿਚ ਆਸਟਰੇਲੀਆ ਵਿਰੁੱਧ ਜਿੱਤ, ਵੱਡੀ ਉਪਲੱਬਧੀ ਹੈ। ਇਸ ਦੇ ਲਈ ਵਿਰਾਟ ਨੇ ਟੀਮ ਦੀ ਸਫਲ ਅਗਵਾਈ ਕੀਤੀ।''
ਇਨ੍ਹਾਂ ਦਿੱਗਜਾਂ ਕ੍ਰਿਕਟਰਾਂ ਨੇ ਵੀ ਟੀਮ ਦੀ ਜਿੱਤ 'ਤੇ ਦਿੱਤੀਆਂ ਵਧਾਈਆਂ।
Sports warp up 07 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY