ਟੋਕੀਓ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕ 'ਚ ਨਿਸ਼ਾਨੇਬਾਜ਼ੀ ਮਿਕਸਡ 50 ਮੀਟਰ ਐੱਸ.ਐੱਚ1 ਮੁਕਾਬਲੇ 'ਚ ਸੋਨ ਤੇ ਚਾਂਦੀ ਤਮਗ਼ੇ ਜਿੱਤਣ ਵਾਲੇ ਮਨੀਸ਼ ਨਰਵਾਲ ਤੇ ਸਿੰਘਰਾਜ ਸਿੰਘ ਅਡਾਣਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤੀ ਖੇਡਾਂ ਲਈ ਇਹ ਖ਼ਾਸ ਪਲ ਹੈ। ਮੋਦੀ ਨੇ ਟਵੀਟ ਕਰਦੇ ਹੋਏ ਮਨੀਸ਼ ਨਰਵਾਲ ਬਾਰੇ ਕਿਹਾ ਕਿ ਟੋਕੀਓ ਪੈਰਾਲੰਪਿਕਸ 'ਚ ਜਿੱਤ ਦਾ ਸਿਲਸਿਲਾ ਜਾਰੀ ਹੈ। ਯੁਵਾ ਤੇ ਬੇਹੱਦ ਪ੍ਰਤਿਭਾਸ਼ਾਲੀ ਮਨੀਸ਼ ਨਰਵਾਲ ਦੀ ਸ਼ਾਨਦਾਰ ਉਪਲੱਬਧੀ। ਉਨ੍ਹਾਂ ਦਾ ਸੋਨ ਤਮਗ਼ਾ ਭਾਰਤੀ ਖੇਡਾਂ ਲਈ ਖ਼ਾਸ ਪਲ ਹੈ। ਉਨ੍ਹਾਂ ਨੂੰ ਵਧਾਈ ਤੇ ਭਵਿੱਖ ਲਈ ਸ਼ੁਭਕਾਮਨਾਵਾਂ।
ਇਸ ਤੋਂ ਬਾਅਦ ਉਨ੍ਹਾਂ ਨੇ ਸਿੰਘਰਾਜ ਸਿੰਘ ਅਡਾਣਾ ਲਈ ਟਵੀਟ ਕਰਦੇ ਹੋਏ ਕਿਹਾ ਕਿ ਇਕ ਹੋਰ ਤਮਗ਼ਾ ਜਿੱਤਿਆ ਤੇ ਇਸ ਵਾਰ ਮਿਕਸਡ 50 ਮੀਟਰ ਐੱਸ.ਐੱਚ1 'ਚ ਤਮਗ਼ਾ ਜਿੱਤਿਆ। ਭਾਰਤ ਨੂੰ ਉਨ੍ਹਾਂ ਦੀ ਉਪਲੱਬਧੀ 'ਤੇ ਮਾਣ ਹੈ। ਉਨ੍ਹਾਂ ਨੂੰ ਵਧਾਈ ਤੇ ਭਵਿੱਖ ਲਈ ਸ਼ੁਭਕਾਮਨਾਵਾਂ।
ਜ਼ਿਕਰਯੋਗ ਹੈ ਕਿ ਵਿਸ਼ਵ ਰਿਕਾਰਡਧਾਰੀ 19 ਸਾਲਾ ਨਰਵਾਲ ਪੈਰਾਲੰਪਿਕ ਦਾ ਰਿਕਾਰਡ ਬਣਾਉਂਦੇ ਹੋਏ 218.2 ਸਕੋਰ ਕਰਕੇ ਸੋਨ ਤਮਗ਼ਾ ਜਿੱਤਿਆ ਜਦਕਿ ਪੀ1 ਪੁਰਸ਼ਾਂ ਦੀ ਐੱਸ ਮੀਟਰ ਏਅਰ ਪਿਸਟਲ ਐਸ.ਐਚ.1 ਮੁਕਾਬਲੇ 'ਚ ਮੰਗਲਵਾਰ ਨੂੰ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਅਡਾਣਾ ਨੇ 216.7 ਅੰਕ ਬਣਾ ਕੇ ਚਾਂਦੀ ਦੇ ਤਮਗ਼ੇ ਨੂੰ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਅਡਾਣਾ ਇਕ ਹੀ ਖੇਡ 'ਚ ਦੋ ਤਮਗ਼ੇ ਜਿੱਤਣ ਵਾਲੇ ਚੋਣਵੇਂ ਖਿਡਾਰੀਆਂ 'ਚ ਸ਼ਾਮਲ ਹੋ ਗਏ।
ਇਸ ਟੀਮ ਨੂੰ ਅਗਲੇ ਪੱਧਰ ਤਕ ਲੈ ਜਾਣ ਦਾ ਹੈ ਟੀਚਾ : ਪੁਰਸ਼ ਹਾਕੀ ਕੋਚ ਰੀਡ
NEXT STORY