ਐਡੀਲੇਡ— ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਅੱਡੀ ਦੀ ਸੱਟ ਤੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਉਸ ਦੀ ਮੈਲਬੋਰਨ 'ਚ ਹੋਣ ਵਾਲੇ 'ਬਾਕਸਿੰਗ ਡੇ' ਟੈਸਟ ਮੈਚ ਵਿਚ ਵਾਪਸੀ ਕਰਨ ਦੀ ਸੰਭਾਵਨਾ ਹੈ।
ਮੁੰਬਈ ਦਾ ਇਹ 19 ਸਾਲਾ ਬੱਲੇਬਾਜ਼ ਕ੍ਰਿਕਟ ਆਸਟਰੇਲੀਆ ਇਲੈਵਨ ਵਿਰੁੱਧ ਸਿਡਨੀ ਵਿਚ ਭਾਰਤ ਦੇ ਅਭਿਆਸ ਮੈਚ ਦੌਰਾਨ ਡੀਪ ਮਿਡਵਿਕਟ ਬਾਊਂਡਰੀ 'ਤੇ ਕੈਚ ਲੈਂਦੇ ਹੋਏ ਜ਼ਖਮੀ ਹੋ ਗਿਆ ਸੀ। ਉਸ ਦੀ ਖੱਬੀ ਅੱਡੀ 'ਚ ਸੱਟ ਲੱਗੀ ਹੈ, ਜਿਸ ਕਾਰਨ ਉਹ ਪਹਿਲੇ ਟੈਸਟ ਮੈਚ ਵਿਚ ਨਹੀਂ ਖੇਡ ਸਕੇਗਾ। ਬਾਕਸਿੰਗ ਡੇ ਟੈਸਟ 26 ਤੋਂ 30 ਦਸੰਬਰ ਤੱਕ ਮੈਲਬੋਰਨ 'ਚ ਖੇਡਿਆ ਜਾਵੇਗਾ।
ਕ੍ਰਿਕਟ ਦੇ ਭਗਵਾਨ ਨੇ ਗੌਤਮ ਗੰਭੀਰ ਲਈ ਕੀਤਾ ਖਾਸ ਟਵੀਟ
NEXT STORY