ਸਪੋਰਟਸ ਡੈਸਕ— ਪ੍ਰਿਥਵੀ ਸ਼ਾਅ ਨੂੰ ਮੋਢੇ ਦੀ ਸੱਟ ਕਾਰਨ ਸ਼ਨੀਵਾਰ ਨੂੰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਭੇਜ ਦਿੱਤਾ ਗਿਆ ਜਿਸ ਨਾਲ ਉਨ੍ਹਾਂ ਦਾ ਭਾਰਤ ਏ ਟੀਮ ਦੇ ਨਾਲ ਨਿਊਜ਼ੀਲੈਂਡ ਦੌਰੇ 'ਤੇ ਜਾਣਾ ਸ਼ੱਕੀ ਹੋ ਗਿਆ ਹੈ। ਮੁੰਬਈ ਅਤੇ ਕਰਨਾਟਕ ਵਿਚਾਲੇ ਰਣਜੀ ਟਰਾਫੀ ਮੈਚ ਦੇ ਪਹਿਲੇ ਦਿਨ ਓਵਰਥ੍ਰੋਅ ਰੋਕਣ ਦੀ ਕੋਸ਼ਿਸ਼ 'ਚ ਸ਼ਾਅ ਦੇ ਮੋਢੇ 'ਤੇ ਸੱਟ ਲਗ ਗਈ ਸੀ। ਉਨ੍ਹਾਂ ਦੂਜੇ ਦਿਨ ਫੀਲਡਿੰਗ ਨਹੀਂ ਕੀਤੀ ਅਤੇ ਉਹ ਬੱਲੇਬਾਜ਼ੀ ਲਈ ਵੀ ਨਹੀਂ ਉਤਰੇ। ਬਾਅਦ 'ਚ ਉਨ੍ਹਾਂ ਨੂੰ ਬੈਂਗਲੁਰੂ ਭੇਜ ਦਿੱਤਾ ਗਿਆ।

ਆਗਾਮੀ ਨਿਊਜ਼ੀਲੈਂਡ ਦੌਰੇ ਲਈ ਸ਼ਾਅ ਨੂੰ ਭਾਰਤ ਏ ਟੀਮ 'ਚ ਚੁਣਿਆ ਗਿਆ ਹੈ। ਟੀਮ 10 ਜਨਵਰੀ ਨੂੰ ਨਿਊਜ਼ੀਲੈਂਡ ਦੇ ਲਈ ਰਵਾਨਾ ਹੋਵੇਗੀ। ਮੁੰਬਈ ਟੀਮ ਦੇ ਮੀਡੀਆ ਮੈਨੇਜਰ ਅਜਿੰਕਯ ਨਾਈਕ ਨੇ ਕਿਹਾ, ''ਉਨ੍ਹਾਂ ਨੂੰ ਐੱਨ. ਸੀ. ਏ. 'ਚ ਬੁਲਾਇਆ ਗਿਆ ਹੈ। ਮੁੰਬਈ ਕ੍ਰਿਕਟ ਸੰਘ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਈਮੇਲ ਮਿਲਿਆ। ਉਹ ਬੈਂਗਲੁਰੂ ਰਵਾਨਾ ਹੋ ਗਏ ਹਨ। ਉਹ ਆਪਣਾ ਹੱਥ ਤਕ ਚੁਕਣ 'ਚ ਅਸਮਰਥ ਹਨ। ਉਨ੍ਹਾਂ ਦੇ ਮੋਢੇ 'ਤੇ ਦਰਦ ਹੈ।'' ਉਨ੍ਹਾਂ ਕਿਹਾ, ''ਉਹ ਬੱਲੇਬਾਜ਼ੀ ਕਰਨ ਦੀ ਸਥਿਤੀ 'ਚ ਨਹੀਂ ਹੈ। ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਇਸ ਬਾਰੇ ਐੱਨ. ਸੀ. ਏ. 'ਚ ਹੀ ਪਤਾ ਲੱਗੇਗਾ।'' ਸ਼ਾਅ ਦਾ ਸ਼ੁੱਕਰਵਾਰ ਨੂੰ ਮੁੰਬਈ ਦੇ ਫਿਜ਼ੀਓ ਦੀ ਮੌਜੂਦਗੀ 'ਚ ਐੱਮ. ਆਰ. ਆਈ. ਕਰਾਇਆ ਗਿਆ ਸੀ। ਸਾਅ ਦੀ ਗੈਰ ਮੌਜੂਦਗੀ 'ਚ ਮੁੰਬਈ ਵੱਲੋਂ ਟੈਸਟ ਮਾਹਰ ਅਜਿੰਕਯ ਰਹਾਨੇ ਨੇ ਪਾਰੀ ਦੀ ਸ਼ੁਰੂਆਤ ਕੀਤੀ।
ਅਭਿਆਸ ਕਰਦਿਆਂ ਪੰਤ-ਚਾਹਲ ਨੇ ਕੋਚ 'ਤੇ ਹੀ ਕਰ ਦਿੱਤਾ ਹਮਲਾ, ਮਜ਼ੇਦਾਰ Video ਹੋਈ ਵਾਇਰਲ
NEXT STORY