ਸਪੋਰਟਸ ਡੈਸਕ— ਦਿੱਲੀ ਕੈਪੀਟਲਸ ਦੇ ਮੁੱਖ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾ ਸੁਪਰ ਓਵਰ ਦੇ ਦੌਰਾਨ ਓਪਨਿੰਗ 'ਤੇ ਨਹੀਂ ਆਏ। ਮੈਚ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਕਿਹਾ ਕਿ ਉਹ ਜਾਣਬੁਝ ਕੇ ਓਪਨਿੰਗ 'ਤੇ ਨਹੀਂ ਆਏ ਸਨ। ਦਰਅਸਲ ਸੁਪਰ ਓਵਰ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਪੋਰਟਸ ਸਟਾਫ ਨਾਲ ਗੱਲਬਾਤ ਕੀਤੀ ਸੀ। ਰਿਕੀ ਸਰ, ਪ੍ਰਵੀਨ ਸਰ ਦਾ ਕਹਿਣਾ ਸੀ ਕਿ ਉਹ ਥੋੜ੍ਹਾ ਛੇਤੀ ਜਾ ਰਹੇ ਹਨ। ਇਸ ਲਈ ਪੰਤ ਅਤੇ ਅਈਅਰ ਨੇ ਖੁਦ ਓਪਨਿੰਗ ਕਰਨ ਦਾ ਫੈਸਲਾ ਕੀਤਾ। ਪਰ ਜਦੋਂ ਤੀਜੀ ਹੀ ਗੇਂਦ 'ਤੇ ਕਪਤਾਨ ਅਈਅਰ ਆਊਟ ਹੋ ਗਏ ਤਾਂ ਮੈਨੂੰ ਬੱਲੇਬਾਜ਼ੀ ਲਈ ਉਤਰਨਾ ਪਿਆ। ਇਸ ਤੋਂ ਬਾਅਦ ਅਗਲੀਆਂ ਤਿੰਨਾਂ ਗੇਂਦਾਂ ਪੰਤ ਨੇ ਖੇਡੀਆਂ।

ਪ੍ਰਿਥਵੀ ਨੇ ਇਸ ਦੌਰਾਨ 99 ਦੌੜਾਂ 'ਤੇ ਵਿਕਟ ਗੁਆਉਣ 'ਤੇ ਕਿਹਾ ਕਿ ਮੁਸ਼ਕਲ ਹਾਲਾਤ 'ਚ ਮੈਂ ਛੇਤੀ ਤੋਂ ਛੇਤੀ ਮੈਚ ਖਤਮ ਕਰਨ ਦੀ ਸੋਚ ਰਿਹਾ ਸੀ। ਇਕ ਓਵਰ 'ਚ ਦੋ ਚੌਕੇ ਜੜਨ ਦੇ ਬਾਅਦ ਮੈਂ ਮੂਰਖਤਾਪੂਰਨ ਚੀਜ਼ਾਂ ਕਰਨਾ ਚਾਹ ਰਿਹਾ ਸੀ। ਇਸ ਲਈ ਮੈਂ ਆਪਣੀ ਯੋਜਨਾ ਬਦਲ ਦਿੱਤੀ। ਮੈਨੂੰ ਲੱਗਾ ਕਿ ਪਿੱਚ ਥੋੜ੍ਹੀ ਬਦਲ ਗਈ, ਗੇਂਦਬਾਜ਼ਾਂ ਦੇ ਨਿਸ਼ਾਨ ਖੁਲ ਗਏ ਅਤੇ ਕੁਲਦੀਪ ਅਤੇ ਪਿਊਸ਼ ਨੂੰ ਚੰਗਾ ਟਰਨ ਮਿਲ ਰਿਹਾ ਸੀ। ਸਾਡੇ ਲਈ ਬੱਲੇਬਾਜ਼ੀ ਮੁਸ਼ਕਲ ਹੋ ਗਈ ਕਿਉਂਕਿ ਉਨ੍ਹਾਂ ਦੀ ਹੌਲੀ ਰਫਤਾਰ ਦਾ ਕੰਮ ਕਾਫੀ ਚੰਗਾ ਸੀ।

ਪ੍ਰਿਥਵੀ ਨੇ ਅੱਗੇ ਕਿਹਾ- ਮੇਰੇ ਕੋਲ ਅੱਗੇ ਆਉਣ ਲਈ ਅਜੇ 10 ਹੋਰ ਮੈਚ ਹਨ ਅਤੇ ਮੈਂ ਉਨ੍ਹਾਂ ਤੋਂ ਬਾਕੀ ਹਿੱਸਿਆਂ 'ਚ ਵੀ ਓਨੀ ਹੀ ਤੇਜ਼ੀ ਨਾਲ ਅੱਗੇ ਵਧਣ ਦੀ ਉਮੀਦ ਕਰ ਰਿਹਾ ਹਾਂ ਅਤੇ ਮੈਂ ਇਸ ਸਮੇਂ ਆਪਣਾ 100 ਫੀਸਦੀ ਦੇ ਰਿਹਾ ਹਾਂ। ਪ੍ਰਿਥਵੀ ਨੇ ਇਸ ਦੌਰਾਨ ਸੁਪਰ ਓਵਰ 'ਚ ਟੀਮ ਦੇ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਖੇਡੇ, ਅਸੀਂ ਜਿੱਤ ਦੇ ਯੋਗ ਸੀ।
ਪਲਿਸਕੋਵਾ ਨੂੰ ਹਰਾ ਕੇ ਮਿਆਮੀ ਓਪਨ ਦੇ ਫਾਈਨਲ 'ਚ ਬਾਰਟੀ ਬਣੀ ਚੈਂਪੀਅਨ
NEXT STORY