ਗੁਹਾਟੀ, (ਬਿਊਰੋ)— ਖੇਡ ਮੰਤਰੀ ਰਾਜਯਵਰਧਨ ਸਿੰਘ ਰਾਠੌੜ ਨੇ ਅੱਜ ਆਸਟਰੇਲੀਆਈ ਕ੍ਰਿਕਟ ਟੀਮ ਦੀ ਬੱਸ 'ਤੇ ਪੱਥਰ ਸੁੱਟਣ ਦੀ ਘਟਨਾ 'ਤੇ ਸਖਤ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਦੌਰਾ ਕਰਨ ਦੇ ਲਈ ਆਏ ਖਿਡਾਰੀਆਂ ਦੀ ਨਿੱਜੀ ਸੁਰੱਖਿਆ ਸਭ ਤੋਂ ਅਹਿਮ ਹੈ। ਰਾਠੌੜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ, ''ਗੁਹਾਟੀ 'ਚ ਪੱਥਰ ਸੁੱਟਣ ਦੀ ਘਟਨਾ ਸਾਡੇ ਸੁਰੱਖਿਆ ਕਦਮਾਂ ਨੂੰ ਪੇਸ਼ ਨਹੀਂ ਕਰਦੀ। ਆਸਟਰੇਲੀਆਈ ਟੀਮ ਅਤੇ ਫੀਫਾ ਸੁਰੱਖਿਆ ਵਿਵਸਥਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਭਾਰਤ ਸੁਰੱਖਿਅਤ ਮੇਜ਼ਬਾਨ ਬਣਿਆ ਰਹੇਗਾ।''
ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਸਮ ਦੇ ਮੁੱਖਮੰਤਰੀ ਸਰਵਾਨੰਦ ਸੋਨੋਵਾਲ ਤੋਂ ਇਸ ਘਟਨਾ ਦੇ ਬਾਰੇ 'ਚ ਗੱਲ ਕਰ ਲਈ ਹੈ। ਉਨ੍ਹਾਂ ਟਵੀਟ ਕੀਤਾ, ''ਸਰਵਾਨੰਦ ਸੋਨੋਵਾਲ ਨਾਲ ਗੱਲ ਕਰ ਲਈ ਹੈ। ਦੌਰਾ ਕਰਨ ਆਏ ਖਿਡਾਰੀਆਂ ਅਤੇ ਟੀਮਾਂ ਦੀ ਨਿੱਜੀ ਸੁਰੱਖਿਆ ਸਾਡੇ ਲਈ ਕਾਫੀ ਅਹਿਮ ਹੈ।''
ਧੋਨੀ ਨੇ ਨਹੀਂ ਮੰਨੀ ਕੋਹਲੀ ਦੀ ਗੱਲ ਅਤੇ ਹਾਰ ਗਈ ਟੀਮ ਇੰਡੀਆ
NEXT STORY