ਸਪੋਰਟਸ ਡੈਸਕ— ਕੌਮਾਂਤਰੀ ਕਬੱਡੀ ਖਿਡਾਰੀ ਪਦਮਸ਼੍ਰੀ ਅਜੇ ਠਾਕੁਰ ਸਮੇਤ ਉਨ੍ਹਾਂ ਦੇ ਪਿੰਡ ਨਾਲਾਗੜ੍ਹ ਦੇ ਦਭੋਟਾ ਦੇ ਚਾਰ ਖਿਡਾਰੀ ਪ੍ਰੋ ਕਬੱਡੀ ਸੀਜ਼ਨ-7 'ਚ ਖੇਡਣਗੇ। ਇਸ ਵਾਰ ਦੋ ਖਿਡਾਰੀਆਂ ਨੂੰ ਰਿਟੇਨ ਕੀਤਾ ਗਿਆ ਹੈ। ਦੋ ਖਿਡਾਰੀਆਂ ਦੀ ਬੋਲੀ ਲੱਗੀ ਹੈ। ਅਜੇ ਠਾਕੁਰ ਅਤੇ ਬਲਦੇਵ ਸਿੰਘ ਨੂੰ ਰਿਟੇਨ ਕੀਤਾ ਗਿਆ ਹੈ। ਪਦਮਸ਼੍ਰੀ ਅਜੇ ਠਾਕੁਰ ਟੀਮ ਤਮਿਲ ਥਲਾਈਵਾਸ ਲਈ ਤੀਜੀ ਵਾਰ ਕਪਤਾਨੀ ਕਰਨਗੇ। ਇਸ ਵਾਰ ਉਨ੍ਹਾਂ ਦੀ ਬੋਲੀ 83 ਲੱਖ ਲੱਗੀ ਹੈ।
ਬਲਦੇਵ ਸਿੰਘ ਨੂੰ ਬੰਗਾਲ ਵਾਰੀਅਰ ਨੇ ਰਿਟੇਨ ਕਰਕੇ 13 ਲੱਖ 'ਚ ਬੋਲੀ ਲਗਾਈ। ਅਜੇ ਠਾਕੁਰ ਦੀ ਟੀਮ ਤੋਂ ਹੇਮੰਤ ਵੀ ਖੇਡਣਗੇ। ਉਨ੍ਹਾਂ ਨੂੰ 7 ਲੱਖ ਰੁਪਏ 'ਚ ਖਰੀਦਿਆ ਗਿਆ ਹੈ। ਗੁਰਵਿੰਦਰ ਗੁਜਰਾਤ ਫਾਰਚੂਨ ਲਈ ਖੇਡਣਗੇ। ਇਨ੍ਹਾਂ ਦੀ ਬੋਲੀ 10 ਲੱਖ ਲੱਗੀ ਹੈ। ਇਸ ਵਾਰ ਪ੍ਰੋ ਕਬੱਡੀ ਲੀਗ 'ਚ ਨਾਲਾਗੜ੍ਹ ਦੇ ਚਾਰ ਖਿਡਾਰੀ ਹਿੱਸਾ ਲੈਣਗੇ। ਸਾਲ 2018 'ਚ ਨਾਲਾਗੜ੍ਹ ਤੋਂ ਪੰਜ ਖਿਡਾਰੀਆਂ ਨੇ ਸੀਜ਼ਨ-6 'ਚ ਜੌਹਰ ਦਿਖਾਏ ਸਨ। ਪਦਮਸ਼੍ਰੀ ਅਜੇ ਠਾਕੁਰ ਕਬੱਡੀ ਲੀਗ ਦੇ ਸੀਜ਼ਨ-1 ਤੋਂ ਖੇਡ ਰਹੇ ਹਨ।
ਜਸਟਿਨ ਹੇਨਿਨ ਰੋਲਾਂ-ਗੈਰੋ ਜੂਨੀਅਰ ਸੀਰੀਜ਼ ਲਈ ਆਵੇਗੀ ਭਾਰਤ
NEXT STORY