ਨਵੀਂ ਦਿੱਲੀ— ਚੋਟੀ ਦੀ ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਮੰਗਲਵਾਰ ਇਥੇ ਕਿਹਾ ਕਿ ਅਗਲੇ ਹਫਤੇ ਖੇਡੇ ਜਾਣ ਵਾਲੇ ਡੈੱਨਮਾਰਕ ਓਪਨ ਲਈ ਵੀਜ਼ਾ ਐਪਲੀਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਉਸ ਨੂੰ ਉਮੀਦ ਹੈ ਕਿ ਇਹ ਸਮੇਂ 'ਤੇ ਪੂਰੀ ਹੋ ਜਾਵੇਗੀ। ਸਾਇਨਾ ਨੂੰ ਡੈੱਨਮਾਰਕ ਲਈ ਵੀਜ਼ਾ ਮਿਲਣ 'ਚ ਪ੍ਰੇਸ਼ਾਨੀ ਹੋ ਰਹੀ ਸੀ, ਜਿਸ ਨੂੰ ਸੁਲਝਾਉਣ ਲਈ ਉਸ ਨੇ ਵਿਦੇਸ਼ ਮੰਤਰਾਲਾ ਤੋਂ ਮਦਦ ਮੰਗੀ ਸੀ।

ਸਾਇਨਾ ਨੇ ਮੰਗਲਵਾਰ ਟਵੀਟ ਕੀਤਾ ਸੀ, ''ਵੀਜ਼ਾ ਐਪਲੀਕੇਸ਼ਨ ਦੀ ਪ੍ਰਕਿਰਿਆ ਅੱਜ ਹੈਦਰਾਬਾਦ ਵਿਚ ਸ਼ੁਰੂ ਹੋਈ। ਅਸੰਭਵ ਨੂੰ ਸੰਭਵ ਕਰਨ ਲਈ ਸੰਜੀਵ ਗੁਪਤਾ (ਗ੍ਰਹਿ ਮੰਤਰਾਲਾ ਦਾ ਅਧਿਕਾਰੀ) ਤੇ ਡੈੱਨਮਾਰਕ ਅੰਬੈਸੀ ਨੂੰ ਛੁੱਟੀ ਦੇ ਦਿਨ ਵੀ ਕੰਮ ਕਰਨ ਲਈ ਧੰਨਵਾਦ। ਉਮੀਦ ਹੈ ਕਿ ਸ਼ੁੱਕਰਵਾਰ ਨੂੰ ਉਡਾਣ ਭਰਨ ਤੋਂ ਪਹਿਲਾਂ ਵੀਜ਼ਾ ਮਿਲ ਜਾਵੇਗਾ।'' ਡੈੱਨਮਾਰਕ ਓਪਨ ਚੋਟੀ ਦਾ ਬੀ. ਡਬਲਯੂ. ਐੱਫ. ਸੁਪਰ 750 ਟੂਰਨਾਮੈਂਟ ਹੈ, ਜਿਹੜਾ 15 ਤੋਂ 20 ਅਕਤੂਬਰ ਤਕ ਓਡੇਂਸੇ ਵਿਚ ਖੇਡਿਆ ਜਾਵੇਗਾ। ਓਲੰਪਿਕ ਕਾਂਸੀ ਤਮਗਾ ਜੇਤੂ 29 ਸਾਲਾ ਸਾਇਨਾ ਪਿਛਲੇ ਸਾਲ ਇਸ ਟੂਰਨਾਮੈਂਟ ਦੀ ਉਪ-ਜੇਤੂ ਰਹੀ ਸੀ। ਉਹ ਫਾਈਨਲ ਵਿਚ ਚੀਨ ਦੀ ਤਾਈ ਜੂ-ਜਿੰਗ ਤੋਂ ਹਾਰ ਗਈ ਸੀ।
ਬੋਪੰਨਾ-ਸ਼ਾਪੋਵਾਲੋਵ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ 'ਚ
NEXT STORY