ਰਾਜਕੋਟ– ਚੇਤੇਸ਼ਵਰ ਪੁਜਾਰਾ ਨੇ 2023-34 ਰਣਜੀ ਟਰਾਫੀ ਸੈਸ਼ਨ ਦੇ ਸ਼ੁਰੂਆਤੀ ਦੌਰ ਵਿਚ ਐਤਵਾਰ ਨੂੰ ਝਾਰਖੰਡ ਵਿਰੁੱਧ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਆਪਣਾ 17ਵਾਂ ਦੋਹਰਾ ਸੈਂਕੜਾ ਬਣਾਇਆ। ਪੁਜਾਰਾ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿਚ ਕੱਲ ਦੀਆਂ 157 ਦੌੜਾਂ ਅੱਗੇ ਖੇਡਦੇ ਹੋਏ ਆਪਣਾ ਦੋਹਰਾ ਸੈਂਕੜਾ ਬਣਾਇਆ ਤੇ ਲੰਚ ਤੋਂ ਬਾਅਦ ਸੌਰਾਸ਼ਟਰ ਨੇ 436 ਦੌੜਾਂ ਦੀ ਵੱਡੀ ਬੜ੍ਹਤ ਦੇ ਨਾਲ 4 ਵਿਕਟਾਂ ’ਤੇ 578 ਦੌੜਾਂ ਬਣਾ ਕੇ ਪਾਰੀ ਐਲਾਨ ਕਰ ਦਿੱਤੀ।
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ’
ਉਸ ਨੇ ਝਾਰਖੰਡ ਵਿਰੁੱਧ 356 ਗੇਂਦਾਂ ’ਚ ਅਜੇਤੂ 243 ਦੌੜਾਂ ਬਣਾਈਆਂ। ਇਹ ਰਣਜੀ ਟਰਾਫੀ ਵਿਚ ਉਸਦਾ 8ਵਾਂ ਦੋਹਰਾ ਸੈਂਕੜਾ ਹੈ। ਇਸ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੋਹਰੇ ਸੈਂਕੜੇ ਬਣਾਉਣ ਵਾਲਿਆਂ ਦੀ ਸੂਚੀ ਵਿਚ ਉਹ ਪਾਰਸ ਡੋਗਰਾ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਪੁਜਾਰਾ ਦੇ ਨਾਂ ਤਿੰਨ ਪਹਿਲੀ ਸ਼੍ਰੇਣੀ ਤਿਹਰੇ ਸੈਂਕੜੇ ਵੀ ਹਨ, ਜਿਸ ਵਿਚ ਆਖਰੀ ਅਕਤੂਬਰ 2013 ਵਿਚ ਵੈਸਟਇੰਡੀਜ਼-ਏ ਵਿਰੁੱਧ ਲਾਇਆ ਸੀ। ਪੁਜਾਰਾ ਇਸ ਦੋਹਰੇ ਸੈਂਕੜੇ ਨਾਲ ਇੰਗਲੈਂਡ ਵਿਰੁੱਧ 25 ਜਨਵਰੀ ਤੋਂ ਹੈਦਰਾਬਾਦ ਵਿਚ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਲੜੀ ਲਈ ਦਾਅਵੇਦਾਰੀ ਪੇਸ਼ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ-ਦੱਖਣੀ ਅਫਰੀਕਾ ਟੈਸਟ ਲੜੀ ’ਚ ਘੱਟ ਮੈਚਾਂ ਲਈ ਟੀ-20 ਕ੍ਰਿਕਟ ਜ਼ਿੰਮੇਵਾਰ : ਡਿਵਲੀਅਰਸ
NEXT STORY