ਸਪੋਰਟਸ ਡੈਸਕ- ਭਾਰਤ ਦੇ ਚੇਤੇਸ਼ਵਰ ਪੁਜਾਰਾ ਤੇ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਨੇ ਵੀਰਵਾਰ ਨੂੰ ਇੱਥੇ ਕਾਊਂਟੀ ਕ੍ਰਿਕਟ ਚੈਂਪੀਅਨਸ਼ਿਪ ਡਵੀਜ਼ਨ-2 ਵਿਚ ਮੇਜ਼ਬਾਨ ਡਰਬੀਸ਼ਾਇਰ ਖ਼ਿਲਾਫ਼ ਸਸੈਕਸ ਵੱਲੋਂ ਸ਼ੁਰੂਆਤ ਕੀਤੀ। ਪੁਜਾਰਾ ਇਸ ਤੋਂ ਪਹਿਲਾਂ ਵੀ ਇੰਗਲੈਂਡ ਵਿਚ ਪਹਿਲਾ ਦਰਜਾ ਕ੍ਰਿਕਟ ਖੇਡ ਚੁੱਕੇ ਹਨ ਪਰ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਰਿਜ਼ਵਾਨ ਪਹਿਲੀ ਵਾਰ ਕਾਊਂਟੀ ਕ੍ਰਿਕਟ ਖੇਡ ਰਹੇ ਹਨ।
ਟਾਮ ਡੇਂਸ ਦੀ ਅਗਵਾਈ ਵਾਲੀ ਸਸੈਕਸ ਦੀ ਆਖ਼ਰੀ ਇਲੈਵਨ ਵਿਚ ਪੁਜਾਰਾ ਤੇ ਰਿਜ਼ਵਾਨ ਦੋਵਾਂ ਨੂੰ ਥਾਂ ਮਿਲੀ ਹੈ। ਡਰਬੀਸ਼ਾਇਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਜਿਸ ਨਾਲ ਪੁਜਾਰਾ ਤੇ ਰਿਜ਼ਵਾਨ ਦੇ ਦੂਜੇ ਦਿਨ ਬੱਲੇਬਾਜ਼ੀ ਕਰਨ ਦੀ ਉਮੀਦ ਹੈ। ਦੱਖਣੀ ਅਫਰੀਕਾ ਦੌਰੇ ਤੋਂ ਬਾਅਦ ਭਾਰਤੀ ਟੀਮ ਵਿਚੋਂ ਬਾਹਰ ਕੀਤੇ ਗਏ ਪੁਜਾਰਾ ਦੀਆਂ ਨਜ਼ਰਾਂ ਕਾਊਂਟੀ ਕ੍ਰਿਕਟ ਵਿਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਰਾਸ਼ਟਰੀ ਟੈਸਟ ਟੀਮ ਵਿਚ ਵਾਪਸੀ ਕਰਨ 'ਤੇ ਟਿਕੀਆਂ ਹਨ। ਰਿਜ਼ਵਾਨ ਪਿਛਲੇ ਕੁਝ ਸਾਲਾਂ 'ਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਰਬੋਤਮ ਵਿਕਟਕੀਪਰ ਬੱਲੇਬਾਜ਼ਾਂ ਵਿਚੋਂ ਇਕ ਹਨ। ਸਸੈਕਸ ਦੀ ਟੀਮ ਆਪਣਾ ਪਹਿਲਾ ਮੈਚ ਗੁਆ ਚੁੱਕੀ ਤੇ ਇਸ ਕਾਰਨ ਮੁੱਖ ਕੋਚ ਇਆਨ ਸਾਲਿਸਬਰੀ ਨੇ ਦੋਵਾਂ ਵਿਦੇਸ਼ੀ ਸਟਾਰ ਖਿਡਾਰੀਆਂ ਨੂੰ ਡਰਬੀਸ਼ਾਇਰ ਖ਼ਿਲਾਫ਼ ਮੁਕਾਬਲੇ ਲਈ ਟੀਮ ਵਿਚ ਸ਼ਾਮਲ ਕੀਤਾ ਹੈ।
IPL 2022 : ਕੋਲਕਾਤਾ ਦਾ ਸਾਹਮਣਾ ਅੱਜ ਹੈਦਰਾਬਾਦ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY