ਨਵੀਂ ਦਿੱਲੀ— ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ 40 ਤੋਂ ਜ਼ਿਆਦਾ ਸੀ.ਆਰ.ਪੀ.ਐੱਫ. ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰ ਦੇ ਪੂਰੀ ਪੁਰਸਕਾਰ ਰਾਸ਼ੀ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਜਵਾਨਾਂ ਦੇ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਹੁਣ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਅੱਗੇ ਆਏ ਹਨ ਅਤੇ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਜਵਾਨਾਂ ਦੇ ਬੱਚਿਆਂ ਦੀ ਪੜਾਈ ਦਾ ਖਰਚ ਚੁੱਕਣ ਦੀ ਜਿੰਮੇਵਾਰੀ ਲਈ ਹੈ।

ਸ਼ਹੀਦਾਂ ਲਈ ਕੁਝ ਵੀ ਕਰੋਂ ਉਹ ਕਾਫੀ ਨਹੀਂ ਹੋਵੇਗਾ
ਸਹਿਵਾਗ ਨੇ ਸ਼ਹੀਦ ਜਵਾਨਾਂ ਦੇ ਨਾਂ ਦੀ ਲਿਸਟ ਅਤੇ ਤਸਵੀਰਾਂ ਅਪਲੋਡ ਕਰਦੇ ਹੋਏ ਲਿਖਿਆ ਕਿ ਅਸੀਂ ਸ਼ਹੀਦਾਂ ਦੇ ਲਈ ਕੁਝ ਵੀ ਕਰੀਏ ਤਾਂ ਉਹ ਕਾਫੀ ਨਹੀਂ ਹੋਵੇਗਾ, ਪਰ ਪੁਲਵਾਮਾ 'ਚ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਪੜਾਈ ਦਾ ਪੂਰਾ ਖਰਚ ਚੁੱਕਣ ਦਾ ਪ੍ਰਸਤਾਵ ਦਿੰਦੇ ਹਨ।

ਇਸ ਤੋਂ ਪਹਿਲਾਂ ਵੀ ਸਹਿਵਾਗ ਨੇ ਪੁਲਵਾਮਾ ਹਮਲੇ 'ਤੇ ਦੁਖ ਪ੍ਰਗਟਾਉਂਦੇ ਹੋਏ ਲਿਖਿਆ ਸੀ ਕਿ ਜੰਮੂ-ਕਸ਼ਮੀਰ 'ਚ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਇਸ ਹਮਲੇ ਨੇ ਬਹੁਤ ਦਰਦ ਪਹੁੰਚਾਇਆ ਹੈ। ਇਸ 'ਚ ਸਾਡੇ ਵੀਰ ਜਵਾਨ ਸ਼ਹੀਦ ਹੋਏ ਹਨ। ਦਰਦ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਉਮੀਦ ਕਰਦੇ ਹਾਂ ਕਿ ਜ਼ਖਮੀ ਜਵਾਨ ਜਲਦ ਹੀ ਠੀਕ ਹੋ ਜਾਣਗੇ।
ਮੁੱਕੇਬਾਜ ਵਜਿੰਦਰ ਵੀ ਕਰ ਚੁੱਕੇ ਹਨ ਮਦਦ

ਹਰਿਆਣਾ ਪੁਲਸ 'ਚ ਸਟਾਰ ਮੁੱਕੇਬਾਜ ਵਜਿੰਦਰ ਸਿੰਘ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਲਈ ਆਪਣੀ ਇਕ ਮਹੀਨੇ ਦੀ ਤਨਖਾਹ ਦੇਣ ਦੀ ਗੱਲ ਕਹੀ ਸੀ। ਓਲੰਪਿਕ ਤਮਗਾ ਜੇਤੂ ਨੇ ਕਿਹਾ ਕਿ ਮੈਂ ਇਕ ਮਹੀਨੇ ਦੀ ਤਨਖਾਹ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਲਈ ਦਾਨ ਕਰ ਰਿਹਾ ਹਾਂ ਅਤੇ ਚਾਹੁੰਦਾ ਹਾਂ ਕਿ ਹਰ ਕੋਈ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਓ। ਇਹ ਸਾਡਾ ਫਰਜ਼ ਹੈ ਕਿ ਸਾਨੂੰ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਅਤੇ ਉਨ੍ਹਾਂ ਦੇ ਬਲੀਦਾਨ 'ਤੇ ਮਾਣ ਮਹਿਸੂਸ ਕਰੇ। ਜੈ ਹਿੰਦ।'
ਸਿਰ 'ਤੇ ਬਾਊਂਸਰ ਲੱਗਣ ਤੋਂ ਬਾਅਦ ਵੀ ਮੈਦਾਨ 'ਤੇ ਡਟੇ ਰਹੇ ਪਰੇਰਾ, ਦਿਵਾਈ ਟੀਮ ਨੂੰ ਜਿੱਤ
NEXT STORY