ਧਰਮਸ਼ਾਲਾ (ਭਾਸ਼ਾ)- ਹੁਣ ਤੱਕ ਦੇ ਆਪਣੇ ਉਤਰਾਅ-ਚੜ੍ਹਾਅ ਵਾਲੇ ਪ੍ਰਦਰਸ਼ਨ ਕਾਰਨ ਅਗਰ-ਮਗਰ ਦੇ ਮੁਸ਼ਕਲ ਰਸਤੇ ਵਿਚ ਫਸੀ ਪੰਜਾਬ ਕਿੰਗਸ ਅਤੇ ਰਾਜਸਥਾਨ ਰਾਇਲਸ ਦੀ ਟੀਮ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਖੁਦ ਨੂੰ ਇਕ-ਦੂਜੇ ਤੋਂ ਬਿਹਤਰ ਸਾਬਤ ਕਰ ਕੇ ਪਲੇਆਫ ਵਿਚ ਪੁੱਜਣ ਦੀ ਆਪਣੀ ਧੁੰਦਲੀ ਉਮੀਦ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੀਆਂ। ਇਨ੍ਹਾਂ ਦੋਵਾਂ ਟੀਮ ਦੇ 13 ਮੈਚਾਂ ਵਿਚ ਬਰਾਬਰ 12 ਅੰਕ ਹਨ ਪਰ ਰਾਜਸਥਾਨ ਦੀ ਟੀਮ ਬਿਹਤਰ ਰਨ ਰੇਟ ਦੇ ਆਧਾਰ ਉੱਤੇ ਪੰਜਾਬ ਤੋਂ ਅੱਗੇ ਹੈ। ਇਨ੍ਹਾਂ ਦੋਵਾਂ ਟੀਮਾਂ ਨੂੰ ਹਾਲਾਂਕਿ ਇਸ ਮੈਚ ਵਿਚ ਜਿੱਤ ਦਰਜ ਕਰਨ ਤੋਂ ਇਲਾਵਾ ਬਾਕੀ ਟੀਮਾਂ ਦੇ ਮੈਚਾਂ ਵਿਚ ਵੀ ਅਨੁਕੂਲ ਨਤੀਜੇ ਲਈ ਅਰਦਾਸ ਕਰਨੀ ਹੋਵੇਗੀ। ਪੰਜਾਬ ਦੀ ਟੀਮ ਫਿਰ ਤੋਂ ਮਹੱਤਵਪੂਰਨ ਮੌਕਿਆਂ ਉੱਤੇ ਚੰਗਾ ਪ੍ਰਦਰਸ਼ਨ ਕਰਨ ’ਚ ਨਾਕਾਮ ਰਹੀ।
ਉਸ ਦੇ ਤੇਜ਼ ਗੇਂਦਬਾਜ਼ਾਂ ਨੇ ਪਾਵਰਪਲੇਅ ਅਤੇ ਡੈੱਥ ਓਵਰਾਂ ਵਿਚ ਦੌੜਾਂ ਲੁਟਾਈਆਂ ਜੋ ਟੀਮ ਨੂੰ ਭਾਰੀ ਪਈਆਂ। ਕੈਗਿਸੋ ਰਬਾਡਾ, ਸੈਮ ਕੁਰੇਨ ਅਤੇ ਅਰਸ਼ਦੀਪ ਸਿੰਘ ਵਰਗੇ ਗੇਂਦਬਾਜ਼ਾਂ ਨੇ ਲੱਗਭੱਗ 10 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ, ਜਿਸ ਨਾਲ ਟੀਮ ਉੱਤੇ ਦਬਾਅ ਬਣਿਆ। ਟੂਰਨਾਮੈਂਟ ਦੇ ਪਹਿਲੇ ਪੜਾਅ ’ਚ ਲੱਗ ਰਿਹਾ ਸੀ ਕਿ ਰਾਜਸਥਾਨ ਰਾਇਲਸ ਦੀ ਟੀਮ ਨੂੰ ਹਰਾਉਣਾ ਬੇਹੱਦ ਮੁਸ਼ਕਲ ਹੈ ਪਰ ਇਸ ਤੋਂ ਬਾਅਦ ਉਸ ਦੀ ਲੈਅ ਗੜਬੜਾ ਗਈ ਅਤੇ ਪਿਛਲੇ 5 ਮੈਚਾਂ ਵਿਚੋਂ ਉਹ ਸਿਰਫ ਇਕ ਮੈਚ ਵਿਚ ਜਿੱਤ ਦਰਜ ਕਰ ਸਕੀ। ਰਾਜਸਥਾਨ ਕੋਲ ਯਸ਼ਸਵੀ ਜੈਸਵਾਲ ਅਤੇ ਯੁਜਵੇਂਦਰ ਚਹਿਲ ਵਰਗੇ ਬੇਹੱਦ ਪ੍ਰਤਿਭਾਸ਼ਾਲੀ ਖਿਡਾਰੀ ਹਨ ਪਰ ਇਸ ਦੇ ਬਾਵਜੂਦ ਉਸ ਦੀ ਟੀਮ ਮਹੱਤਵਪੂਰਨ ਮੌਕਿਆਂ ਉੱਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।
IPL 2023: ਕੋਹਲੀ ਦੇ ਸ਼ਾਨਦਾਰ ਸੈਂਕੜੇ ਨਾਲ Play-offs ਦੀ ਦਹਿਲੀਜ਼ 'ਤੇ ਪਹੁੰਚੀ RCB
NEXT STORY