ਮੋਹਾਲੀ (ਭਾਸ਼ਾ)- ਮੌਜੂਦਾ ਆਈ-ਲੀਗ ਚੈਂਪੀਅਨ ਪੰਜਾਬ ਐੱਫ. ਸੀ. ਨੇ ਬੁੱਧਵਾਰ ਨੂੰ ਆਗਾਮੀ 2023-24 ਸੀਜ਼ਨ ਲਈ ਇੰਡੀਅਨ ਸੁਪਰ ਲੀਗ (ਆਈ. ਐਸ. ਐਲ.) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਸ ਨਾਲ ਇਹ 12ਵੀਂ ਟੀਮ ਬਣ ਜਾਵੇਗੀ। ISL ਦਾ ਇਹ ਟੂਰਨਾਮੈਂਟ 12 ਟੀਮਾਂ ਦਾ ਹੋਵੇਗਾ। ਕਲੱਬ ਨੇ ਆਈ-ਲੀਗ ਵਿੱਚ ਖ਼ਿਤਾਬ ਜਿੱਤਣ ਦੇ ਨਾਲ-ਨਾਲ ICLS ਪ੍ਰੀਮੀਅਰ 1 ਲਾਇਸੈਂਸ ਵੀ ਸਫਲਤਾਪੂਰਵਕ ਹਾਸਲ ਕੀਤਾ ਤੇ ਇਸ ਨੂੰ ਭਾਰਤੀ ਫੁੱਟਬਾਲ ਦੇ ਸਿਖਰਲੇ ਪੱਧਰ 'ਤੇ ਪਹੁੰਚਾਇਆ।
ਇਸ ਨਾਲ ਪੰਜਾਬ ਐਫਸੀ ਆਈ-ਲੀਗ ਤੋਂ ਆਈਐਸਐਲ ਵਿੱਚ ਸ਼ਾਮਲ ਹੋਣ ਵਾਲੀ ਭਾਰਤ ਦੀ ਪਹਿਲੀ ਟੀਮ ਬਣ ਗਈ। ਪੰਜਾਬ ਐਫਸੀ ਨੇ ਆਈ-ਲੀਗ 2022-23 ਦੇ ਪੂਰੇ ਸੀਜ਼ਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿਉਂਕਿ ਉਹ ਟੂਰਨਾਮੈਂਟ ਵਿੱਚ ਦਬਦਬਾ ਬਣਾਉਂਦੇ ਹੋਏ ਅੰਕ ਸੂਚੀ ਵਿੱਚ ਸਿਖਰ 'ਤੇ ਰਹੇ। ਟੀਮ ਨੇ ਬਹੁਤ ਸਮਰਪਣ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ 16 ਮੈਚ ਜਿੱਤੇ, ਚਾਰ ਡਰਾਅ ਕੀਤੇ ਅਤੇ ਸਿਰਫ ਦੋ ਹਾਰੇ। ਟੀਮ ਨੇ ਕੁੱਲ 45 ਗੋਲ ਕੀਤੇ। ਕਲੱਬ ਦੇ ਸੰਸਥਾਪਕ ਸੰਨੀ ਸਿੰਘ ਨੇ ਕਿਹਾ, “ਪੰਜਾਬ ਐਫ. ਸੀ. ਦਾ ਆਈ. ਐਸ. ਐਲ. ਵਿੱਚ ਸ਼ਾਮਲ ਹੋਣਾ ਸਾਡੇ ਖਿਡਾਰੀਆਂ ਅਤੇ ਸਟਾਫ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਪ੍ਰਮਾਣ ਹੈ।
WI vs IND : ਟੀ-20 ਸੀਰੀਜ਼ 'ਚ ਭਾਰਤ ਦਾ ਪਲੜਾ ਭਾਰੀ, ਨੌਜਵਾਨਾਂ ਨੂੰ ਮਿਲੇਗਾ ਮੌਕਾ
NEXT STORY