ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 52ਵਾਂ ਮੈਚ ਅੱਜ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ.) ਤੇ ਰਾਜਸਥਾਨ ਰਾਇਲਜ਼ (ਆਰ. ਆਰ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਨੇ ਜਾਨੀ ਬੇਅਰਸਟੋ ਦੇ ਅਰਧ ਸੈਂਕੜੇ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 189 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਰਾਜਸਥਾਨ ਦੇ ਨੂੰ 190 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਦੀ ਪਹਿਲੀ ਵਿਕਟ ਸ਼ਿਖਰ ਧਵਨ ਦੇ ਤੌਰ 'ਤੇ ਡਿੱਗੀ। ਸ਼ਿਖਰ 12 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦੀ ਗੇਂਦ 'ਤੇ ਜੋਸ ਬਟਲਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਪੰਜਾਬ ਦੀ ਦੂਜੀ ਵਿਕਟ ਭਾਨੁਕਾ ਰਾਜਪਕਸ਼ੇ ਦੇ ਤੌਰ 'ਤੇ ਡਿੱਗੀ। ਭਾਨੁਕਾ 27 ਦੌੜਾਂ ਦੇ ਨਿੱਜੀ ਸਕੋਰ 'ਤੇ ਚਾਹਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ।ਪੰਜਾਬ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਮਯੰਕ ਅਗਰਵਾਲ ਸਸਤੇ 'ਚ ਸਿਰਫ਼ 15 ਦੌੜਾਂ ਬਣਾ ਆਊਟ ਹੋ ਗਿਆ। ਮਯੰਕ ਚਾਹਲ ਦੀ ਗੇਂਦ 'ਤੇ ਜੋਸ ਬਟਲਰ ਨੂੰ ਕੈਚ ਦੇ ਕੇ ਆਊਟ ਹੋਏ। ਇਸ ਤੋਂ ਬਾਅਦ ਪੰਜਾਬ ਨੂੰ ਚੌਥਾ ਝਟਕਾ ਜਾਨੀ ਬੋਅਰਸਟੋ ਦੇ ਆਊਟ ਹੋਣ 'ਤੇ ਲੱਗਾ। ਬੇਅਰਸਟੋ 8 ਚੌਕੇ ਤੇ 1 ਛੱਕੇ ਦੀ ਮਦਦ ਨਾਲ 56 ਦੌੜਾਂ ਬਣਾ ਆਊਟ ਹੋਏ। ਉਹ ਚਾਹਲ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਰਾਜਸਥਾਨ ਵਲੋਂ ਪ੍ਰਸਿੱਧ ਕ੍ਰਿਸ਼ਨਾ ਨੇ 1, ਰਵੀਚੰਦਰਨ ਅਸ਼ਵਿਨ ਨੇ 1 ਤੇ ਯੁਜਵੇਂਦਰ ਚਾਹਲ ਨੇ 3 ਵਿਕਟਾਂ ਝਟਕਾਈਆਂ। ਪੰਜਾਬ ਦੀ ਗੱਲ ਕਰੀਏ ਤਾਂ ਇਸ ਟੀਮ ਨੇ ਇਸ ਸੀਜ਼ਨ 'ਚ 10 ਮੁਕਾਬਲੇ ਖੇਡ ਕੇ ਪੰਜ 'ਚ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਰਾਜਸਥਾਨ ਨੇ ਵੀ 10 ਮੁਕਾਬਲੇ ਖੇਡੇ ਹਨ ਤੇ ਉਸ ਨੂੰ 6 ਮੈਚਾਂ 'ਚ ਜਿੱਤ ਮਿਲੀ ਹੈ।
ਇਹ ਵੀ ਪੜ੍ਹੋ : GT vs MI : ਮੁੰਬਈ ਨੇ ਗੁਜਰਾਤ ਨੂੰ 5 ਦੌੜਾਂ ਨਾਲ ਹਰਾਇਆ
ਹੈੱਡ ਟੂ ਹੈੱਡ
ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦਰਮਿਆਨ ਖੇਡੇ ਗਏ ਪਿਛਲੇ 23 ਮੈਚਾਂ 'ਚੋਂ 10 ਵਾਰ ਪੰਜਾਬ ਕਿੰਗਜ਼ ਜੇਤੂ ਰਹੀ ਜਦਕਿ ਰਾਜਸਥਾਨ ਨੇ 13 ਵਾਰ ਬਾਜ਼ੀ ਮਾਰੀ ਹੈ।
ਦੋਵੇ ਟੀਮਾਂ ਦੀ ਪਲੇਇੰਗ ਇਲੈਵਨ :-
ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡੀਕੱਲ, ਰੀਆਨ ਪਰਾਗ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਣਾ, ਯੁਜਵੇਂਦਰ ਚਾਹਲ, ਕੁਲਦੀਪ ਸੇਨ
ਪੰਜਾਬ ਕਿੰਗਜ਼ : ਜਾਨੀ ਬੇਅਰਸਟੋ, ਸ਼ਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਭਾਨੁਕਾ ਰਾਜਪਕਸ਼ੇ, ਲੀਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿਸ਼ੀ ਧਵਨ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਸੰਦੀਪ ਸ਼ਰਮਾ
ਇਹ ਵੀ ਪੜ੍ਹੋ : ਡੈੱਫ ਓਲੰਪਿਕ: ਵੇਦਿਕਾ ਸ਼ਰਮਾ ਨੇ ਸ਼ੂਟਿੰਗ 'ਚ ਜਿੱਤਿਆ ਕਾਂਸੀ ਦਾ ਤਗਮਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
GT vs MI : ਮੁੰਬਈ ਨੇ ਗੁਜਰਾਤ ਨੂੰ 5 ਦੌੜਾਂ ਨਾਲ ਹਰਾਇਆ
NEXT STORY