ਨਵੀਂ ਦਿੱਲੀ- ਪੰਜਾਬ ਪੁਲਸ ਨੇ ਕੁਲ 196 ਅੰਕਾਂ ਨਾਲ 67ਵੀਂ ਸੰਪੂਰਨ ਭਾਰਤੀ ਪੁਲਸ ਐਥਲੈਟਿਕਸ ਚੈਂਪੀਅਨਸ਼ਿਪ 'ਚ ਓਵਰਆਲ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ। ਇਥੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਖਤਮ ਹੋਏ ਇਸ ਮੁਕਾਬਲੇ 'ਚ ਪੰਜਾਬ ਪੁਲਸ 196 ਅੰਕਾਂ ਨਾਲ ਪਹਿਲੇ, ਸੀ. ਆਰ. ਪੀ. ਐੱਫ. 174 ਅੰਕਾਂ ਨਾਲ ਦੂਜੇ ਅਤੇ ਬੀ. ਐੱਸ. ਐੱਫ. 157 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਮੇਜ਼ਬਾਨ ਸੀ. ਆਈ. ਐੱਸ. ਐੱਫ. ਨੂੰ 72 ਅੰਕਾਂ ਨਾਲ 5ਵਾਂ ਸਥਾਨ ਮਿਲਿਆ।
ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਅੰਤਿਮ ਦਿਨ ਸਮਾਪਤੀ ਸਮਾਰੋਹ 'ਚ ਜੇਤੂ ਖਿਡਾਰੀਆਂ ਨੂੰ ਤਮਗੇ ਅਤੇ ਇਨਾਮ ਵੰਡੇ । ਪੰਜਾਬ ਪੁਲਸ ਨੇ 14 ਸੋਨ, 8 ਚਾਂਦੀ ਅਤੇ 5 ਕਾਂਸੀ ਸਮੇਤ ਕੁਲ 27 ਤਮਗੇ ਜਿੱਤੇ।
ਹਾਕੀ ਵਿਸ਼ਵ ਕੱਪ : ਹਾਲੈਂਡ-ਬੈਲਜੀਅਮ 'ਚ ਹੋਵੇਗੀ ਖਿਤਾਬੀ ਜੰਗ
NEXT STORY