ਭੁਵਨੇਸ਼ਵਰ- ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਹਾਲੈਂਡ ਤੇ ਬੈਲਜੀਅਮ 'ਚ ਖੇਡਿਆ ਜਾਵੇਗਾ। ਭੁਵਨੇਸ਼ਵਰ 'ਚ ਖੇਡੇ ਗਏ ਪਹਿਲੇ ਸੈਮੀਫਾਈਨਲ 'ਚ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜੀਅਮ ਨੇ ਤੂਫਾਨੀ ਅੰਦਾਜ਼ 'ਚ ਇੰਗਲੈਂਡ ਨੂੰ 6-0 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ, ਜਦਕਿ ਵਿਸ਼ਵ ਰੈਂਕਿੰਗ 'ਚ ਚੌਥੇ ਨੰਬਰ ਦੀ ਟੀਮ ਹਾਲੈਂਡ ਨੇ ਸਾਹ ਰੋਕ ਦੇਣ ਵਾਲੇ ਮੁਕਾਬਲੇ 'ਚ ਪੈਨਲਟੀ ਸ਼ੂਟਆਊਟ ਜ਼ਰੀਏ ਆਸਟਰੇਲੀਆ ਨੂੰ 4-3 ਨਾਲ ਢਹਿਢੇਰੀ ਕਰ ਕੇ ਖਿਤਾਬੀ ਮੁਕਾਬਲੇ ਲਈ ਜਗ੍ਹਾ ਬਣਾਈ । ਹਾਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9ਵੇਂ ਅਤੇ 20ਵੇਂ ਮਿੰਟ 'ਚ ਗੋਲ ਕੀਤੇ, ਜਦਕਿ ਆਸਟਰੇਲੀਆ ਨੇ ਦੂਜੇ ਹਾਫ 'ਚ ਜ਼ਬਰਦਸਤ ਵਾਪਸੀ ਕਰਦੇ ਹੋਏ ਮੈਚ ਨੂੰ 2-2 'ਤੇ ਖਤਮ ਕੀਤਾ।
ਬਾਅਦ 'ਚ ਪੈਨਲਟੀ ਸ਼ੂਟਆਊਟ 'ਚ ਹਾਲੈਂਡ ਨੇ ਵਿਸ਼ਵ ਦੀ ਨੰਬਰ ਇਕ ਟੀਮ ਅਤੇ 2 ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਹਾਰ ਲਈ ਮਜਬੂਰ ਕਰ ਦਿੱਤਾ। ਇਸ ਤੋਂ ਪਹਿਲਾਂ ਅਲੈਕਜ਼ੈਂਡਰ ਹੈਂਡ੍ਰਿਕਸ ਦੇ 2 ਗੋਲਾਂ ਦੀ ਮਦਦ ਨਾਲ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜੀਅਮ ਨੇ ਇੰਗਲੈਂਡ ਨੂੰ ਪਹਿਲੇ ਸੈਮੀਫਾਈਨਲ 'ਚ 6-0 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ-2018 ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਬੈਲਜੀਅਮ ਨੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਈ ਹੈ, ਜਦਕਿ ਇੰਗਲੈਂਡ ਨੂੰ ਲਗਾਤਾਰ ਤੀਜੀ ਵਾਰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਬੈਲਜੀਅਮ ਨੇ 4 ਗੋਲ ਤਾਂ ਸਿਰਫ 11 ਮਿੰਟਾਂ ਦੇ ਵਕਫੇ 'ਚ ਕੀਤੇ।
ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਨੇ 8ਵੇਂ ਮਿੰਟ 'ਚ ਹੀ ਟਾਮ ਬੂਨ ਦੇ ਮੈਦਾਨੀ ਗੋਲ ਨਾਲ ਬੜ੍ਹਤ ਬਣਾ ਲਈ। ਸਾਈਮਨ ਗੋਗਨਾਰਡ ਨੇ 19ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਬੈਲਜੀਅਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਸੇਡ੍ਰਿਕ ਚਾਰਲੀਅਰ ਨੇ 42ਵੇਂ ਮਿੰਟ 'ਚ ਤੀਜਾ, ਹੈਂਡ੍ਰਿਕਸ ਨੇ 45ਵੇਂ ਮਿੰਟ 'ਚ ਚੌਥਾ ਅਤੇ 50ਵੇਂ ਮਿੰਟ 'ਚ 5ਵਾਂ ਤੇ ਸੇਬੇਸਟੀਅਨ ਡੋਕੀਅਰ 53ਵੇਂ ਮਿੰਟ 'ਚ 6ਵਾਂ ਗੋਲ ਕਰ ਕੇ ਇੰਗਲੈਂਡ ਨੂੰ ਪੂਰੀ ਤਰ੍ਹਾਂ ਢਹਿਢੇਰੀ ਕਰ ਦਿੱਤਾ।
ਵੂਮੈਨਜ਼ BBL : ਹਰਮਨ ਨੇ ਪਹਿਲਾਂ ਮਾਰੇ 3 ਛੱਕੇ, ਫਿਰ ਫੜੀ ਸ਼ਾਨਦਾਰ ਕੈਚ
NEXT STORY